ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਇੱਕੋ ਮਿੱਕੇ’ ਦੇ ਅਦਾਕਾਰ ਸਤਿੰਦਰ ਸਰਤਾਜ ਨੂੰ

written by Shaminder | March 12, 2020

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਨੂੰ । ਸਤਿੰਦਰ ਸਰਤਾਜ ਇਸ ਸ਼ੋਅ ‘ਚ ਆਪਣੀ ਫ਼ਿਲਮ ‘ਇੱਕੋ ਮਿੱਕੇ’ ਬਾਰੇ ਖ਼ਾਸ ਗੱਲਬਾਤ ਕਰਨਗੇ । ਇਸ ਸ਼ੋਅ ਦਾ ਪ੍ਰਸਾਰਣ ਦਿਨ ਵੀਰਵਾਰ, 12 ਮਾਰਚ, ਰਾਤ 8:30 ਵਜੇ ਕੀਤਾ ਜਾਵੇਗਾ । ਇਸ ਸ਼ੋਅ ‘ਚ ਸਤਿੰਦਰ ਸਰਤਾਜ ਆਪਣੀ ਫ਼ਿਲਮ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣਗੇ । https://www.instagram.com/p/B9lc8yElWCl/ ਇਸ ਦੇ ਨਾਲ ਹੀ ਉਹ ਆਪਣੀ ਜ਼ਿੰਦਗੀ ਨਾਲ ਸਬੰਧਤ ਕੁਝ ਗੱਲਾਂ ਵੀ ਸਾਂਝੀਆਂ ਕਰਨਗੇ । ਇਸ ਸ਼ੋਅ ਦਾ ਤੁਸੀਂ ਵੀ ਅਨੰਦ ਮਾਣ ਸਕਦੇ ਹੋ । ਦੱਸ ਦਈਏ ਕਿ ਸਤਿੰਦਰ ਸਰਤਾਜ਼ ਅਤੇ ਅਦਿਤੀ ਸ਼ਰਮਾ ਦੀ ਫ਼ਿਲਮ ‘ਇੱਕੋ ਮਿੱਕੇ’ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ । https://www.instagram.com/p/B9bCSPBHEqI/ ਇਹ ਫ਼ਿਲਮ ‘ਚ ਸਤਿੰਦਰ ਸਰਤਾਜ ਦੇ ਗਾਏ ਹੋਏ ਬਿਹਤਰੀਨ ਗੀਤ ਸੁਣਨ ਨੂੰ ਮਿਲਣਗੇ । ਫ਼ਿਲਮ ਦੀ ਕਹਾਣੀ ਪਰਿਵਾਰਿਕ ਰਿਸ਼ਤਿਆਂ ਤੇ ਅਧਾਰਿਤ ਹੈ ਜਿਸ ‘ਚ ਪਿਆਰ ‘ਚ ਜਲਦਬਾਜ਼ੀ ਨਾਲ ਕੀਤੇ ਗਏ ਫ਼ੈਸਲਿਆਂ ਦਾ ਨਤੀਜਾ ਵਿਖਾਇਆ ਗਿਆ ਹੈ । https://www.instagram.com/p/B9QuVM1HuyM/ ਫਿਲਮ ਦੇ ਡਾਇਰੈਕਟਰ ਪੰਕਜ ਵਰਮਾ ਹਨ ਅਤੇ ਫਿਲਮ ਬਾਕੀ ਕਲਾਕਾਰਾਂ ਵਿੱਚ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਬੰਦਨਾ ਸ਼ਰਮਾ, ਬਿੱਗੋ ਬਲਵਿੰਦਰ, ਵਿਜੈ ਕੁਮਾਰ ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਨੂਰ ਚਾਹਲ ਅਤੇ ਉਮੰਗ ਸ਼ਰਮਾ ਆਦਿ ਕਲਾਕਾਰ ਨਜ਼ਰ ਆਉਣਗੇ। 13 ਮਾਰਚ ਨੂੰ ਫਿਲਮ ਪੰਜਾਬੀ ਸਿਨੇਮਾ ਜਗਤ ਵਿੱਚ ਰਿਲੀਜ਼ ਹੋ ਰਹੀ ਹੈ।

0 Comments
0

You may also like