ਮਿਲਿੰਦ ਗਾਬਾ ਕਰਨਗੇ ਦਿਲ ਦੀਆਂ ਗੱਲਾਂ ਸਾਂਝੀਆਂ ਪੀਟੀਸੀ ਸ਼ੋਅਕੇਸ਼ ‘ਚ

written by Lajwinder kaur | July 18, 2019

ਪੰਜਾਬੀ ਇੰਡਸਟਰੀ ਦੇ ਮਲਟੀ ਟੈਂਲੇਟਿਡ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਮਿਲਿੰਦ ਗਾਬਾ ਜਿਨ੍ਹਾਂ ਨੇ ਛੋਟੀ ਉਮਰੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਮਿਊਜ਼ਿਕ ਉਨ੍ਹਾਂ ਦੀ ਜ਼ਿੰਦਗੀ ਹੈ ਉਨ੍ਹਾਂ ਦਾ ਹਰ ਪਲ ਮਿਊਜ਼ਿਕ ਦੇ ਲਈ ਹੈ। ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰਨ ਆ ਰਹੇ ਨੇ ਮਿਲਿੰਦ ਗਾਬਾ ਪੀਟੀਸੀ ਸ਼ੋਅਕੇਸ਼ ਪ੍ਰੋਗਰਾਮ ‘ਚ। ਸੋ ਦੇਖਣਾ ਨਾ ਭੁੱਲਣਾ ਮਿਲਿੰਦ ਗਾਬਾ ਦੀਆਂ ਦਿਲਚਸਪ ਗੱਲਾਂ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ 23 ਜੁਲਾਈ ਦਿਨ ਮੰਗਲਵਾਰ ਨੂੰ ਰਾਤੀਂ 10 ਵਜੇ।

ਹੋਰ ਵੇੇਖੋ:ਯਾਰੀ ਵਿੱਚ ਹੋਏ ਧੋਖੇ ਨੂੰ ਬਿਆਨ ਕਰਦਾ ਹੈ ਦੀਪ ਜੰਡੂ ਦਾ ਨਵਾਂ ਗੀਤ ਸਨੇਕ, ਕਰਨ ਔਜਲਾ ਨੇ ਲਗਾਇਆ ਰੈਪ ਦਾ ਤੜਕਾ, ਦੇਖੋ ਵੀਡੀਓ ਜੇ ਗੱਲ ਕਰੀਏ ਮਿਲਿੰਦ ਗਾਬਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਬਿਊਟੀਫੁੱਲ, ਮੈਂ ਤੇਰੀ ਹੋ ਗਈ, ਯਾਰ ਮੋੜ ਦੋ, ਐਸੇ ਨਾ ਦੇਖ, ਗੋਰਾ ਰੰਗ, ਸੋਚਿਆ, ਜਿੰਮ ਬੁਆਏ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ ‘ਚ ਉਨ੍ਹਾਂ ਦਾ ‘ਜ਼ਿੰਦਗੀ ਦੀ ਪੌੜੀ’ ਗਾਣਾ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਅਜੇ ਤੱਕ ਅੱਠ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

0 Comments
0

You may also like