ਪੀਟੀਸੀ ਬਾਕਸ ਆਫ਼ਿਸ 'ਤੇ ਵੇਖੋ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚਿੜੀਆਂ ਦਾ ਚੰਬਾ'

written by Shaminder | January 23, 2020

ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਇਸ ਵਾਰ ਵੇਖੋ,ਪੀਟੀਸੀ ਬਾਕਸ ਆਫ਼ਿਸ ਦੀ ਬਿਹਤਰੀਨ ਫ਼ਿਲਮ 'ਚਿੜੀਆਂ ਦਾ ਚੰਬਾ' । ਇਹ ਫ਼ਿਲਮ ਕੁੜੀਆਂ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕਰੇਗੀ,ਜਿਸ 'ਚ ਦਿਖਾਇਆ ਜਾਵੇਗਾ ਕਿ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਜਦੋਂ ਇਨ੍ਹਾਂ ਕੁੜੀਆਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਹੁੰਦੀ ਹੈ ਅਤੇ ਉਹ ਉਨ੍ਹਾਂ ਦੇ ਰਸਤੇ 'ਚ ਕੋਈ ਅੜਿੱਕਾ ਬਣਦਾ ਹੈ ਤਾਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਖੁਦ ਹੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ । ਇਸ ਫ਼ਿਲਮ ਦਾ ਪ੍ਰਸਾਰਣ ਦਾ 24 ਜਨਵਰੀ,ਦਿਨ ਸ਼ੁੱਕਰਵਾਰ ਸ਼ਾਮ 7 ਵਜੇ । ਹੋਰ ਵੇਖੋ:ਪੀਟੀਸੀ ਨੈੱਟਵਰਕ ਜਲਦ ਲੈ ਕੇ ਆ ਰਿਹਾ ਹੈ ਪੀਟੀਸੀ ਬਾਕਸ ਆਫ਼ਿਸ ਫ਼ਿਲਮ ਫੈਸਟੀਵਲ ਐਂਡ ਅਵਾਰਡ’ ਪੀਟੀਸੀ ਪੰਜਾਬੀ ਗੋਲਡ ‘ਤੇ https://www.facebook.com/ptcpunjabi/videos/571438860107033/ ਪੀਟੀਸੀ ਬਾਕਸ ਆਫ਼ਿਸ ਤੇ ਇਸ ਵਾਰ ਫ਼ਿਲਮ 'ਚਿੜੀਆਂ ਦਾ ਚੰਬਾ' ਦਿਖਾਈ ਗਈ ਹੈ । ਨਿਰਦੇਸ਼ਕ ਸਮਰ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ  ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਸਮਰ ਸਿੰਘ ਨੇ ਸਾਡੇ ਸਮਾਜ ਤੇ ਉਸ ਦੇ ਤਾਣੇ ਬਾਣੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਕਿਤੇ ਨਾ ਕਿਤੇ ਔਰਤਾਂ ਖ਼ਾਸ ਕਰਕੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ ।

0 Comments
0

You may also like