ਗੁਰਲੇਜ਼ ਅਖਤਰ ਹੁਣ ਇਸ ਗਾਇਕ ਨਾਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ

written by Shaminder | January 30, 2020

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਗੀਤਾਂ ਅਤੇ ਪੰਜਾਬੀ ਇੰਡਸਟਰੀ ਨੂੰ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ । ਗਾਇਕਾ ਗੁਰਲੇਜ਼ ਅਖਤਰ ਅਤੇ ਜੱਸੀ ਸੇਖੋਂ ਦੀ ਆਵਾਜ਼ 'ਚ ਇਸ ਗੀਤ ਨੂੰ 31 ਜਨਵਰੀ ਦਿਨ ਸ਼ੁੱਕਰਵਾਰ ਨੁੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਜਾਵੇਗਾ ।ਇਸ ਗੀਤ ਦਾ ਐਕਸਕਲਿਉਸਿਵ ਵੀਡੀਓ ਪੀਟੀਸੀ ਪੰਜਾਬੀ 'ਤੇ ਤੁਸੀਂ ਵੇਖ ਸਕਦੇ ਹੋ । ਹੋਰ ਵੇਖੋ:ਫ਼ਿਲਮ ‘ਜ਼ਖਮੀ’ ਦਾ ਗੀਤ ‘100 ਸਾਲ’ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਬਿੱਲਾ ਦੀ ਆਵਾਜ਼ ‘ਚ ਹੋਇਆ ਰਿਲੀਜ਼ https://www.instagram.com/p/B76YZVkloyw/ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਜਦੋਂਕਿ ਗੀਤ ਦੇ ਬੋਲ ਕੁਲਵੰਤ ਸੇਖੋਂ ਵੱਲੋਂ ਲਿਖੇ ਗਏ ਹਨ।ਵੀਡੀਓ ਸਚਿਨ ਰਿਸ਼ੀ ਵੱਲੋਂ ਤਿਆਰ ਕੀਤਾ ਗਿਆ ਹੈ ।'ਗੁੱਡ ਲਕ' ਟਾਈਟਲ ਹੇਠ ਆਉਣ ਵਾਲਾ ਇਹ ਗੀਤ ਬੀਟ ਸੌਂਗ ਹੈ ਇਸ ਦਾ ਪਤਾ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਲੱਗ ਸਕੇਗਾ ।ਪਰ ਦਮਦਾਰ ਆਵਾਜ਼ ਦੀ ਮਾਲਿਕ ਗੁਰਲੇਜ਼ ਅਖਤਰ ਆਏ ਦਿਨ ਆਪਣੇ ਨਵੇਂ-ਨਵੇਂ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਧੱਕ ਪਾ ਰਹੇ ਹਨ । https://www.instagram.com/p/B7s6g5slqU3/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ।ਕੋਰਾਲਾ ਮਾਨ ਦੇ ਨਾਲ ਉਨ੍ਹਾਂ ਦਾ ਗੀਤ ਬਰੂਦ ਦਿਲ,ਗੰਨ ਲੇਬਲ,ਬੈੱਟ,ਫ਼ਿਲਮੀ ਸੀਨ ਸਣੇ ਕਈ ਗੀਤ ਆ ਚੁੱਕੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਵੇਖਣਾ ਇਹ ਹੈ ਕਿ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ ਹੈ ।

0 Comments
0

You may also like