ਅੱਜ ਰਾਤੀ ਦੇਖੋ ਪੀਟੀਸੀ ਸ਼ੋਅਕੇਸ, ਰੈਪਰ ਇੱਕਾ ਕਰਨਗੇ ਦਿਲ ਦੀਆਂ ਗੱਲਾਂ

Written by  Lajwinder kaur   |  February 20th 2020 05:24 PM  |  Updated: February 20th 2020 05:30 PM

ਅੱਜ ਰਾਤੀ ਦੇਖੋ ਪੀਟੀਸੀ ਸ਼ੋਅਕੇਸ, ਰੈਪਰ ਇੱਕਾ ਕਰਨਗੇ ਦਿਲ ਦੀਆਂ ਗੱਲਾਂ

ਪੀਟੀਸੀ ਸ਼ੋਅਕੇਸ ਅਜਿਹਾ ਟੀਵੀ ਸ਼ੋਅ ਹੈ ਜਿਸ ‘ਚ ਦਰਸ਼ਕਾਂ ਨੂੰ ਉਨ੍ਹਾਂ ਦੇ ਪਸੰਦੀਦਾ ਕਲਾਕਾਰਾਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਇਸ ਵਾਰ ਇਸ ਸ਼ੋਅ ‘ਚ ਨਜ਼ਰ ਆਉਣਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਜਗਤ ਦੇ ਨਾਮੀ ਗਾਇਕ ਤੇ ਰੈਪਰ ਇੱਕਾ ਜੋ ਅੱਜ ਰਾਤ ਆਪਣੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਮਨਾ ਰਹੇ ਨੇ ਵਿਆਹ ਦੀ ਦੂਜੀ ਵਰ੍ਹੇਗੰਢ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਜੀ ਹਾਂ ਇੱਕਾ ਅਜਿਹਾ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜਿਵੇਂ ‘ਦਿਸ ਇਸ ਲਾਈਫ਼’, ‘ਹਾਫ ਵਿੰਡੋ ਡਾਉਨ’, ‘ਸ਼ੁਰੂਆਤ’, ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਕੁਵਰ ਵਿਰਕ, ਗੁਰੂ ਰੰਧਾਵਾ, ਰੁਸਤਮ, ਅਖਿਲ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਰੈਪ ਦਾ ਤੜਕਾ  ਲਗਾ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਗੀਤ ਨੀਂਦਰਾਂ ਦਰਸ਼ਕਾਂ ਦੇ ਰੁਬਰੂ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।

ਇੱਕਾ ਆਪਣੇ ਦਿਲ ਦੀਆਂ ਗੱਲਾਂ ਤੇ ਗਾਇਕੀ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ ‘ਚ । ਸੋ ਦੇਖਣਾ ਨਾ ਭੁੱਲਣਾ ‘ਪੀਸੀਸੀ ਸ਼ੋਅਕੇਸ’ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network