ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦੇ ਇਸ ਐਪੀਸੋਡ ‘ਚ ਲੁਧਿਆਣਾ ਦੀ ਕਮਲਦੀਪ ਕੌਰ ਬਣਾਏਗੀ ਖ਼ਾਸ ਡਿੱਸ਼

written by Shaminder | March 16, 2020

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ ।ਇਹ ਸਿਲਸਿਲਾ ਲੁਧਿਆਣਾ ‘ਚ ਪਹੁੰਚ ਚੁੱਕਿਆ ਹੈ ।ਲੁਧਿਆਣਾ ਦੀ ਕਮਲਦੀਪ ਕੌਰ ਆਪਣੀ ਸਪੈਸ਼ਲ ਰੈਸਿਪੀ ‘ਕੌਲੀਫਲਾਵਰ ਫਿਰਨੀ ਮੂਜ਼’ ਬਣਾ ਕੇ ਸ਼ੈੱਫ ਹਰਪਾਲ ਸੋਖੀ ਨੂੰ ਦਿਖਾਉਣਗੇ । ਆਪਣੀ ਇਸ ਰੈਸਿਪੀ ਦੇ ਨਾਲ ਉਹ ਜੱਜ ਹਰਪਾਲ ਸੋਖੀ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਵੇਖਣ ਨੂੰ ਮਿਲੇਗਾ 20 ਮਾਰਚ, ਦਿਨ ਸ਼ੁੱਕਰਵਾਰ,  ਰਾਤ 8:30 ਵਜੇ ।ਇਸ ਸ਼ੋਅ ਨੂੰ ਜੇ ਤੁਸੀਂ ਸ਼ੁੱਕਰਵਾਰ ਨਹੀਂ ਵੇਖ ਸਕੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਇਸ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾਵੇਗਾ, ਦਿਨ ਸੋਮਵਾਰ ਨੂੰ ਦੁਪਹਿਰ 12:30 ਵਜੇ । ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦੇ ਅਗਲੇ ਐਪੀਸੋਡ ‘ਚ ਮੋਹਾਲੀ ਦੇ ਪੀਯੂਸ਼ ਕਵਾਤਰਾ ਬਨਾਉਣਗੇ ਸਪੈਸ਼ਲ ਡਿੱਸ਼ https://www.instagram.com/p/B9wDFM6FqlO/ ਤੁਸੀਂ ਵੀ ਕੁਝ ਨਵੀਆਂ ਰੈਸਿਪੀ ਬਨਾਉਣ ਦੇ ਸ਼ੁਕੀਨ ਹੋ ਅਤੇ ਕਰਨਾ ਚਾਹੁੰਦੇ ਹੋ ਕੁਝ ਨਵਾਂ ਟਰਾਈ ਤਾਂ ਵੇਖਣਾ ਨਾਂ ਭੁੱਲਣਾ ਇਹ ਸ਼ੋਅ ।ਇਸ ਸ਼ੋਅ ਦੇ ਜ਼ਰੀਏ ਤੁਸੀਂ ਨਵੀਆਂ-ਨਵੀਆਂ ਰੈਸਿਪੀਸ ਵੀ ਬਨਾਉਣਾ ਸਿੱਖ ਸਕਦੇ ਹੋ । ਇਸ ਸ਼ੋਅ ਦਾ ਪ੍ਰਸਾਰਣ ਹਰ ਸ਼ੁੱਕਰਵਾਰ ਨੂੰ ਕੀਤਾ ਜਾਂਦਾ ਹੈ ।

Punjab De SuperChef (1) Punjab De SuperChef (1)
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ‘ਚ ਪੰਜਾਬ ਦੇ ਸੁਪਰ ਸ਼ੈੱਫ ਨੂੰ ਜੱਜ ਅੰਮ੍ਰਿਤਾ ਰਾਏਚੰਦ ਵਲੋਂ ਚੁਣਿਆ ਗਿਆ ਸੀ ਅਤੇ ਹੁਣ ਮੁੜ ਤੋਂ ਇਸ ਦੇ ਸੀਜ਼ਨ -5 ‘ਚ ਜੱਜ ਹਰਪਾਲ ਸੋਖੀ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣਗੇ ।  

0 Comments
0

You may also like