ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦੇ ਅਗਲੇ ਐਪੀਸੋਡ ‘ਚ ਮੋਹਾਲੀ ਦੇ ਪੀਯੂਸ਼ ਕਵਾਤਰਾ ਬਨਾਉਣਗੇ ਸਪੈਸ਼ਲ ਡਿੱਸ਼

Written by  Shaminder   |  March 11th 2020 05:45 PM  |  Updated: March 11th 2020 05:45 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦੇ ਅਗਲੇ ਐਪੀਸੋਡ ‘ਚ ਮੋਹਾਲੀ ਦੇ ਪੀਯੂਸ਼ ਕਵਾਤਰਾ ਬਨਾਉਣਗੇ ਸਪੈਸ਼ਲ ਡਿੱਸ਼

ਪੰਜਾਬ ਦੇ ਸੁਪਰ ਸ਼ੈੱਫ -5 ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਇਸ ਸੀਜ਼ਨ ਦੇ ਤਹਿਤ ਪਹਿਲਾਂ ਜਿੱਥੇ ਚੰਡੀਗੜ ਦੀ ਕੁੜੀ ਸਵਾਤੀ ਬਾਂਸਲ ਨੇ ਆਪਣੀ ਰੈਸਿਪੀ ਬਣਾ ਕੇ ਜੱਜ ਹਰਪਾਲ ਸਿੰਘ ਸੋਖੀ ਨੂੰ ਵਿਖਾਈ । ਇਸ ਦੇ ਨਾਲ ਹੀ ਖਾਣਿਆਂ ਦਾ ਇਹ ਸੁਆਦਲਾ ਸਫ਼ਰ ਪਹੁੰਚ ਚੁੱਕਿਆ ਹੈ ਮੋਹਾਲੀ ‘ਚ । ਜਿੱਥੇ ਪੀਯੂਸ਼ ਕਵਾਤਰਾ ਆਪਣੀ ਗੋਭੀ ਰੈਸਿਪੀ ਨਾਲ ਸ਼ੈੱਫ ਹਰਪਾਲ ਸਿੰਘ ਨੂੰ ਬਣਾ ਕੇ ਵਿਖਾਏਗਾ ।

ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਹੋ ਰਿਹਾ ਹੈ ਸ਼ੁਰੂ, ਚੰਡੀਗੜ੍ਹ ਦੀ ਸਵਾਤੀ ਬਣਾਏਗੀ ਨਵੀਂ ਡਿੱਸ਼

https://www.facebook.com/ptcpunjabi/videos/201992067789970/

ਗੋਭੀ ਦੀ ਇਹ ਰੈਸਿਪੀ ਹੋਵੇਗੀ ਬਹੁਤ ਹੀ ਖ਼ਾਸ, ਪਰ ਉਹ ਆਪਣੀ ਇਸ ਰੈਸਿਪੀ ਨਾਲ ਸ਼ੋਅ ਦੇ ਜੱਜ ਨੂੰ ਪ੍ਰਭਾਵਿਤ ਕਰ ਸਕੇਗਾ ਜਾਂ ਨਹੀਂ ਇਹ ਤਾਂ ਪਤਾ ਲੱਗੇਗਾ ਸ਼ੁੱਕਰਵਾਰ ਨੂੰ । ਇਸ ਸ਼ੋਅ ਦਾ ਪ੍ਰਸਾਰਣ 13 ਮਾਰਚ ਦਿਨ ਸ਼ੁੱਕਰਵਾਰ, ਰਾਤ 8:30 ਵਜੇ ਕੀਤਾ ਜਾਵੇਗਾ ।ਕੀ ਪੀਯੂਸ਼ ਆਪਣੀ ਇਸ ਖ਼ਾਸ ਰੈਸਿਪੀ ਦੇ ਨਾਲ ਜਿੱਤ ਸਕੇਗਾ ਹਰਪਾਲ ਸੋਖੀ ਦਾ ਦਿਲ ਜਾਨਣ ਲਈ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਸਾਲ ਵੀ ਇਸ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ‘ਚ ਅੰਮ੍ਰਿਤਾ ਰਾਏਚੰਦ ਦੀ ਪਾਰਖੀ ਨਜ਼ਰ ਨੇ ਪੰਜਾਬ ਦੇ ਸੁਪਰ ਸ਼ੈੱਫਾਂ ਚੋਂ ਇੱਕ ਨੂੰ ਚੁਣਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network