ਪੰਜਾਬੀਸ ਦਿਸ ਵੀਕ ‘ਚ ਜਾਣੋ ਇੱਕ ਮਹਿਲਾ ਸਰਪੰਚ ਨੇ ਕਿਵੇਂ ਚਮਕਾਇਆ ਪੂਰੀ ਦੁਨੀਆ ‘ਚ ਨਾਮ

Written by  Shaminder   |  March 13th 2020 03:35 PM  |  Updated: March 13th 2020 03:57 PM

ਪੰਜਾਬੀਸ ਦਿਸ ਵੀਕ ‘ਚ ਜਾਣੋ ਇੱਕ ਮਹਿਲਾ ਸਰਪੰਚ ਨੇ ਕਿਵੇਂ ਚਮਕਾਇਆ ਪੂਰੀ ਦੁਨੀਆ ‘ਚ ਨਾਮ

ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਕੁਝ ਖ਼ਾਸ। ਜੀ ਹਾਂ ਇਸ ਹਫ਼ਤੇ ਅਸੀਂ ਤੁਹਾਨੂੰ ਇੱਕ ਅਜਿਹੇ ਲਾੜੇ ਦੇ ਨਾਲ ਮਿਲਵਾਉਣ ਜਾ ਰਹੇ ਹਾਂ । ਜਿਸਨੇ ਮੁਸਲਿਮ ਹੋਣ ਦੇ ਬਾਵਜੂਦ ਆਪਣੇ ਸਿਰ ‘ਤੇ ਦਸਤਾਰ ਸਜਾਈ ਅਤੇ ਪੂਰੀ ਬਰਾਤ ਵੀ ਦਸਤਾਰ ਸਜਾ ਕੇ ਪਹੁੰਚੀ ।ਦਰਅਸਲ ਇਹ ਲਾੜਾ ਅਤੇ ਇਸ ‘ਚ ਸ਼ਾਮਿਲ ਬਰਾਤੀ ਦਿੱਲੀ ‘ਚ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਮੁਸਲਮਾਨਾਂ ਦੀ ਸਿੱਖਾਂ ਵੱਲੋਂ ਕੀਤੀ ਗਈ ਮਦਦ ਤੋਂ ਏਨੇਂ ਪ੍ਰਭਾਵਿਤ ਹੋਏ ਕਿ ਪੂਰੀ ਦੀ ਪੂਰੀ ਬਰਾਤ ਪੱਗਾਂ ਬੰਨ ਕੇ ਪਹੁੰਚੀ ਸੀ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਜਾਣੋ ਕਿਹੜਾ ਗੁਰਦੁਆਰਾ ਸਾਹਿਬ ਹੋਇਆ ਪਲਾਸਟਿਕ ਫ੍ਰੀ

https://www.instagram.com/p/B9qxwK6ovkM/

ਇਸ ਤੋਂ ਇਲਾਵਾ ਇੱਕ ਅਜਿਹੀ ਮਹਿਲਾ ਸਰਪੰਚ ਦੇ ਨਾਲ ਵੀ ਤੁਹਾਨੂੰ ਮਿਲਵਾਇਆ ਜਾਵੇਗਾ । ਜਿਸ ਨੂੰ ਵੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ।ਇੱਥੇ ਹੀ ਬਸ ਨਹੀਂ ਤੁਹਾਡੇ ਇਸ ਛੁੱਟੀ ਵਾਲੇ ਦਿਨ ਨੂੰ ਹੋਰ ਵੀ ਰੰਗੀਨ ਬਨਾਉਣਗੇ ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਜੋ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ੋਅ ‘ਚ ਚਾਰ ਚੰਨ ਲਗਾਉਣਗੇ। ਇਸ ਹਫ਼ਤੇ ਆਉਣ ਵਾਲੇ ਇਸ ਪ੍ਰੋਗਰਾਮ ਦਾ ਤੁਸੀਂ ਵੀ ਅਨੰਦ ਮਾਣ ਸਕਦੇ ਹੋ । ਦਿਨ ‘ਤੇ ਸਮਾਂ ਨੋਟ ਕਰ ਲਓ। 15 ਮਾਰਚ, ਦਿਨ ਐਤਵਾਰ ਸਵੇਰੇ 11:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network