ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ ਸਰਹੱਦਾਂ ਦੇ ਰਾਖਿਆਂ ਦਾ ਸੁਰੀਲਾ ਅੰਦਾਜ਼ ਅਤੇ ਬਾਲੀਵੁੱਡ ਅਦਾਕਾਰਾਂ ਦਾ ਪੰਜਾਬੀ ਬੋਲੀ ਨਾਲ ਪਿਆਰ

Written by  Shaminder   |  June 27th 2020 02:29 PM  |  Updated: June 27th 2020 02:29 PM

ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ ਸਰਹੱਦਾਂ ਦੇ ਰਾਖਿਆਂ ਦਾ ਸੁਰੀਲਾ ਅੰਦਾਜ਼ ਅਤੇ ਬਾਲੀਵੁੱਡ ਅਦਾਕਾਰਾਂ ਦਾ ਪੰਜਾਬੀ ਬੋਲੀ ਨਾਲ ਪਿਆਰ

ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਦਾ ਐਪੀਸੋਡ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਣ ਜਾ ਰਿਹਾ ਹੈ । ਇਸ ਵਾਰ ਪੀਟੀਸੀ ਪੰਜਾਬੀ ਦੇ ਇਸ ਵਾਰ ਦੇ ਐਪੀਸੋਡ ‘ਚ ਸਰਹੱਦਾਂ ਦੇ ਰਖਵਾਲਿਆਂ ਦਾ ਸੁਰੀਲਾ ਅੰਦਾਜ਼ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਉਹ ਆਪਣੀ ਮਾਂ ਤੱਕ ਆਪਣਾ ਸੁਨੇਹਾ ਭੇਜਦੇ ਹਨ । ਉਹ ਸਾਡੀ ਖਾਤਿਰ ਸਰਹੱਦਾਂ ‘ਤੇ ਹਰ ਵੇਲੇ ਤਾਇਨਾਤ ਰਹਿੰਦੇ ਹਨ ਤਾਂ ਕਿ ਅਸੀਂ ਸੁਰੱਖਿਅਤ ਰਹਿ ਸਕੀਏ ।

https://www.instagram.com/p/CB5VYnnAGub/

ਪਰ ਉਹ ਆਪਣੇ ਪਰਿਵਾਰ ਤੋਂ ਆਪਣੀਆਂ ਮਾਂ ਤੋਂ ਦੂਰ ਰਹਿੰਦੇ ਹੋਏ ਵੀ ਖੁਸ਼ ਹਨ ਅਤੇ ਹਵਾਵਾਂ ਰਾਹੀਂ ਆਪਣੀ ਮਾਂ ਨੂੰ ਸੁਨੇਹੇ ਭੇਜਦੇ ਹਨ । ਇਸ ਦੇ ਨਾਲ ਹੀ ਦਲੀਪ ਕੁਮਾਰ ਸਾਹਿਬ ਅਤੇ ਮਰਹੂਮ ਅਦਾਕਾਰ ਅਮਰੀਸ਼ ਪੁਰੀ ਦਾ ਪੰਜਾਬੀ ਅੰਦਾਜ਼ ਵੀ ਵਿਖਾਇਆ ਜਾਵੇਗਾ । ਅਮਰੀਸ਼ ਪੁਰੀ ਦਾ ਪੰਜਾਬੀ ਅੰਦਾਜ਼ ਤੁਸੀਂ ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ । ਇਸ ਦੇ ਨਾਲ ਹੀ ਹਾਸਿਆਂ ਦੀ ਪਟਾਰੀ ਚੋਂ ਕੁਝ ਗੱਲਾਂ ਬਾਤਾਂ ਲੈ ਕੇ ਆਉਣਗੇ ਕਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ । ਇਸ ਸ਼ੋਅ ਦਾ ਪ੍ਰਸਾਰਣ 28 ਜੂਨ, ਦਿਨ ਐਤਵਾਰ, ਸਵੇਰੇ 11:30 ਵਜੇ ਕੀਤਾ ਜਾਵੇਗਾ । ਸੋ ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹੋਏ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ ।ਇਸ ਦੇ ਨਾਲ ਹੀ ਜਿੱਥੇ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਦੇ ਚੱਲਦਿਆਂ ਕਈ ਅਵਾਰਡ ਸਮਾਰੋਹ ਮੁਲਤਵੀ ਹੋ ਚੁੱਕੇ ਨੇ, ਪਰ ਪੀਟੀਸੀ ਪੰਜਾਬੀ ਦੁਨੀਆ ਦਾ ਅਜਿਹਾ ਪਹਿਲਾ ਚੈਨਲ ਬਣ ਚੁੱਕਿਆ ਹੈ ਜਿਸ ਵੱਲੋਂ ਆਨਲਾਈਨ ਅਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network