ਹਰਭਜਨ ਸਿੰਘ ਨੇ ਆਪਣੀ ਪਤਨੀ ਲਈ ਗਾਇਆ ਸਤਿੰਦਰ ਸਰਤਾਜ ਦਾ ਇਹ ਦਿਲ ਛੂਹਣ ਵਾਲਾ ਗੀਤ

Written by  Gourav Kochhar   |  April 13th 2018 10:14 AM  |  Updated: April 13th 2018 10:14 AM

ਹਰਭਜਨ ਸਿੰਘ ਨੇ ਆਪਣੀ ਪਤਨੀ ਲਈ ਗਾਇਆ ਸਤਿੰਦਰ ਸਰਤਾਜ ਦਾ ਇਹ ਦਿਲ ਛੂਹਣ ਵਾਲਾ ਗੀਤ

ਭਾਰਤ ਕ੍ਰਿਕਟ ਟੀਮ ਦੇ ਮਸ਼ਹੂਰ ਗੇਂਦਬਾਜ਼ ਹਰਭਜਨ ਸਿੰਘ ਨੂੰ ਕੌਣ ਨਹੀਂ ਜਾਣਦਾ | ਉਨ੍ਹਾਂ ਨੇ ਆਪਣੀ ਵੱਖਰੀ ਗੇਂਦਬਾਜ਼ੀ ਨਾਲ ਭਾਰਤੀ ਕ੍ਰਿਕਟ ਟੀਮ ਵਿਚ ਅਜੇ ਤੱਕ ਛਾਪ ਛੱਡੀ ਹੋਈ ਹੈ | ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਗੇਂਦਬਾਜ਼ੀ ਦੇ ਨਾਲ ਨਾਲ ਹਰਭਜਨ ਸਿੰਘ Harbhajan Singh ਇਕ ਬਹੁਤ ਵਧੀਆ ਗਾਇਕ ਵੀ ਹਨ ਅਤੇ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਕੁਝ ਨਾ ਕੁਝ ਜਰੂਰ ਗਾ ਛੱਡਦੇ ਹਨ | ਪਰ ਅੱਜ ਕੁਝ ਵੱਖਰਾ ਹੋਇਆ ਹੈ, ਸੱਭ ਨੂੰ ਪਤਾ ਹੈ ਕਿ ਹਰਭਜਨ ਸਿੰਘ ਅੱਜ ਕਲ ਆਈ.ਪੀ.ਐਲ. ਵਿਚ ਵਿਅਸਤ ਹਨ ਪਰ ਫਿਰ ਵੀ ਉਨ੍ਹਾਂ ਨੇ ਸਮਾਂ ਕੱਢ ਕੇ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਇਕ ਗੀਤ ਗਾਇਆ ਅਤੇ ਉਸਨੂੰ ਸਮਰਪਿਤ ਕੀਤਾ ਹੈ ਆਪਣੀ ਪਤਨੀ ਗੀਤਾ ਬਸਰਾ ਲਈ | ਕੁਝ ਚਿਰ ਪਹਿਲਾ ਹੀ ਸੋਸ਼ਲ ਨੇਟਵਰਕਿੰਗ ਸਾਈਟ ਉੱਤੇ ਸਾਂਝਾ ਕਿੱਤੀ ਇਹ ਵੀਡੀਓ ਨੂੰ ਲੱਖਾਂ ਲਈ ਲੋਕਾਂ ਨੇ ਵੇਖ ਲਿਆ ਹੈ |

harbhajan singh

ਸੂਫੀ ਗਾਇਕੀ ਨੂੰ ਨਵੇਂ ਮੁਕਾਮ 'ਤੇ ਲੈ ਜਾਣ ਵਾਲੇ ਨਾਮੀ ਗਾਇਕ ਸਤਿੰਦਰ ਸਰਤਾਜ ਅੱਜ ਬੁਲੰਦੀਆਂ ਦੀ ਸ਼ਿਖਰਾਂ 'ਤੇ ਹਨ। ਹਾਲ ਹੀ 'ਚ ਖੇਡ ਜਗਤ ਦੀ ਮਹਾਨ ਹਸਤੀ ਹਰਭਜਨ ਸਿੰਘ ਨੇ ਸਤਿੰਦਰ ਸਰਤਾਜ ਦਾ ਗੀਤ 'ਸੱਜਣ ਰਾਜ਼ੀ' ਨੂੰ ਵੱਖਰੇ ਹੀ ਅੰਦਾਜ਼ 'ਚ ਗਾਇਆ ਹੈ, ਜਿਸ ਦੀ ਵੀਡੀਓ ਖੁਦ ਸਤਿੰਦਰ ਸਰਤਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਹਰਭਜਨ ਸਿੰਘ Harbhajan Singh ਨੇ ਗੀਤ ਦਾ ਇਕ ਪੈਰਾ ਹੀ ਗਾਇਆ ਹੈ, ਜਿਸ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ ਹੈ, ''ਥੈਂਕ ਯੂ ਸੋ ਮੱਚ ਹਰਭਜਨ ਸਿੰਘ Harbhajan Singh ਭਾਜੀ...।''

sartaj

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ Satinder Sartaj ਦਾ 'ਸੱਜਣ ਰਾਜ਼ੀ' ਗੀਤ ਅਪ੍ਰੈਲ 2016 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਸਨ। ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਨਾਂ ਉਨ੍ਹਾਂ ਗਾਇਕਾਵਾਂ 'ਚ ਆਉਂਦਾ ਹੈ, ਜਿਨ੍ਹਾਂ ਨੇ ਪੜ੍ਹਾਈ 'ਚ ਉੱਚ ਯੋਗਤਾ ਪ੍ਰਾਪਤ ਕਰਦੇ ਹੋਏ ਸੰਗੀਤ ਨੂੰ ਆਪਣੇ ਕਰੀਅਰ ਵਜੋਂ ਚੁਣਿਆ। ਉਨ੍ਹਾਂ ਨੇ ਆਪਣੀ ਸੂਫੀਆਨਾ ਅੰਦਾਜ਼ ਤੇ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਸਤਿੰਦਰ ਸਰਤਾਜ ਨੇ ਆਪਣੇ ਗੀਤ 'ਤੇਰੇ ਕੁਰਬਾਨ', 'ਚੀਰੇ ਵਾਲਾ ਸਰਤਾਜ', 'ਅਫਸਾਨੇ ਸਰਤਾਜ' ਤੇ 'ਹਜ਼ਾਰੇ ਵਾਲਾ ਮੁੰਡਾ' ਆਦਿ ਗੀਤਾਂ ਨੂੰ ਸੂਫੀਆਨਾ ਅੰਦਾਜ਼ 'ਚ ਸ਼ਿੰਗਾਰਿਆ।

bhajji-geeta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network