ਦਬੰਗ ਟੂਰ ਵਿੱਚ ਸਲਮਾਨ ਨੇ ਕਿੱਤੀ ਧਮਾਕੇਦਾਰ ਐਂਟਰੀ, ਵੀਡੀਓ ਵਿੱਚ ਡਾਂਸਰ ਨਾਲ ਕਿੱਤੀ ਸ਼ਰਾਰਤ

Written by  Gourav Kochhar   |  June 24th 2018 10:40 AM  |  Updated: June 24th 2018 10:40 AM

ਦਬੰਗ ਟੂਰ ਵਿੱਚ ਸਲਮਾਨ ਨੇ ਕਿੱਤੀ ਧਮਾਕੇਦਾਰ ਐਂਟਰੀ, ਵੀਡੀਓ ਵਿੱਚ ਡਾਂਸਰ ਨਾਲ ਕਿੱਤੀ ਸ਼ਰਾਰਤ

ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਹਰ ਕੋਈ ਕਿਤੇ ਨਾ ਕਿਤੇ ਘੁੰਮਣ ਜਾਂਦਾ ਹੈ। ਬਾਲੀਵੁੱਡ ਫਿਲਮ ਇੰਡਸਟਰੀ ਵੀ ਇਸ ਮਾਮਲੇ ‘ਚ ਕਿਸੇ ਤੋਂ ਪਿੱਛੇ ਨਹੀਂ ਹੈ। ਜਿੱਥੇ ਇਕ ਪਾਸੇ ਬਾਲੀਵੁੱਡ ਸਿਤਾਰੇ ‘ਆਈਫਾ 2018’ ‘ਚ ਧਮਾਲ ਪਾ ਰਹੇ ਹਨ ਉਥੇ ਹੀ ਦੂਜੇ ਪਾਸੇ ਸਲਮਾਨ ਆਪਣੀ ਪੂਰੀ ਟੀਮ ਨਾਲ ਵਿਦੇਸ਼ ਟੂਰ Da-Bangg The Tour 2018 ‘ਤੇ ਨਿਕਲੇ ਹਨ। ਸਲਮਾਨ ਇਸ ਸਮੇਂ ਜਾਰਜੀਆ, ਅਟਲਾਂਟਾ ‘ਚ ਆਪਣੇ ‘ਦ-ਬੈਂਗ ਰੀਲੋਡਡ ਯੂਐਸ ਟੂਰ’ ਲਈ ਗਏ ਹੋਏ ਹਨ। ਉਥੇ ਉਨ੍ਹਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਇਹ ਵੀਡੀਓਜ਼ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਸਟੇਜ ‘ਤੇ ਦੇਖ ਪ੍ਰਸ਼ੰਸਕਾਂ ਦੀ ਖੁਸ਼ੀ ਸਿਖਰਾਂ ‘ਤੇ ਰਹੀ ਹੋਵੇਗੀ।

https://twitter.com/BadassSalmaniac/status/1010421531632066560

ਜੇਕਰ ਗੱਲ ਕਰੀਏ ਦਰਸ਼ਕਾਂ ਦੇ ਉਤਸ਼ਾਹ ਦੀ ਤਾਂ ਸਲਮਾਨ ਦੇ ਦਬੰਗ Da-Bangg ਅੰਦਾਜ਼ ਕਾਰਨ ਉਤਸ਼ਾਹ ਸਿਖਰਾਂ ‘ਤੇ ਸੀ। ਜਿਵੇਂ ਹੀ ਸਲਮਾਨ ਨੇ ਆਪਣੀ ਸੁਪਰਹਿੱਟ ਫਿਲਮ ਦਬੰਗ ਦੇ ਗਾਣੇ ‘ਹੁੜ-ਹੁੜ ਦਬੰਗ’ ‘ਤੇ ਡਾਂਸ ਕੀਤਾ ਤਾਂ ਦਰਸ਼ਕਾਂ ਨੇ ਵੀ ਨਾਲ ਹੀ ਝੂੰਮਣਾ ਸ਼ੁਰੂ ਕਰ ਦਿੱਤਾ।

https://twitter.com/PlanetSalman/status/1010375212540416000

ਦੱਸ ਦਈਏ ਕਿ ਸਲਮਾਨ ਖਾਨ ਆਪਣੇ ‘ਦ-ਬੈਂਗ ਰੀਲੋਡਡ ਯੂਐਸ ਟੂਰ’ ‘ਤੇ ਸੋਨਾਕਸ਼ੀ ਸਿਨਹਾ, ਕੈਟਰੀਨਾ ਕੈਫ, ਜੈਕਲਿਨ ਫਰਨਾਡਿਸ, ਮਨੀਸ਼ ਪੌਲ, ਡੇਜ਼ੀ ਸ਼ਾਹ ਤੇ ਗੁਰੂ ਰੰਧਾਵਾ Guru Randhawa ਨਾਲ ਗਏ ਹੋਏ ਹਨ।

dabangg


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network