ਅੱਜ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’ ਦੇ ਸੈਮੀਫਾਈਨਲ ‘ਚ ਪ੍ਰਤੀਭਾਗੀ ਬੱਚੇ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ, ਦੇਖੋ ਸਿਰਫ ਪੀਟੀਸੀ ਪੰਜਾਬੀ ਚੈਨਲ ‘ਤੇ

written by Lajwinder kaur | October 04, 2021 05:17pm

ਇੱਕ ਵਾਰ ਫਿਰ ਤੋਂ ਨੰਨ੍ਹੇ ਬੱਚੇ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਲਈ ਤਿਆਰ ਨੇ। ਜੀ ਹਾਂ ਵਾਇਸ ਆਫ਼ ਪੰਜਾਬ ਛੋਟਾ ਚੈਂਪ -7 (Voice Of Punjab Chhota Champ-7) ਦਾ ਆਗਾਜ਼ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ । ਜਿਸ ਤੋਂ  ਬਾਅਦ ਚੁਣੇ ਹੋਏ ਪ੍ਰਤੀਭਾਗੀ ਬੱਚੇ ਇਸ ਸ਼ੋਅ ਚ ਸ਼ਾਮਿਲ ਹੋਏ । ਇਸੇ ਦੌਰਾਨ ਇਨ੍ਹਾਂ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਨੂੰ ਵੱਖ-ਵੱਖ ਕਸੌਟੀਆਂ ‘ਤੇ ਪਰਖਿਆ ਗਿਆ । ਇਸ ਸ਼ੋਅ ਦੇ ਜੱਜ ਸਾਹਿਬਾਨ ਦੀ ਭੂਮਿਕਾ ਚ ਨਜ਼ਰ ਆਏ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ । ਹੁਣ ਇਹ ਸ਼ੋਅ ਆਪਣੇ ਅਖੀਰਲੇ ਪੜਾਅ ਵੱਲੋਂ ਵੱਧਦਾ ਹੋਇਆ ਸੈਮੀਫਾਈਨਲ ਤੱਕ ਪਹੁੰਚ ਚੁੱਕਿਆ ਹੈ।

Semi finals

ਹੋਰ ਪੜ੍ਹੋ : ਕਪਿਲ ਸ਼ਰਮਾ ਨੂੰ ਸ਼ਤਰੂਘਨ ਸਿਨਹਾ ਟਿੱਪਣੀ ਕਰਨੀ ਪਈ ਮਹਿੰਗੀ, ਧੀ ਸੋਨਾਕਸ਼ੀ ਸਿਨਹਾ ਨੇ ਮਾਰਿਆ ਕਪਿਲ ਸ਼ਰਮਾ ਦੇ ਜ਼ੋਰਦਾਰ ਮੁੱਕਾ, ਦੇਖੋ ਵੀਡੀਓ

ਇਸ ਸ਼ੋਅ ਦਾ ਸੈਮੀਫਾਈਨਲ ਦਰਸ਼ਕ ਪੀਟੀਸੀ ਪੰਜਾਬੀ ਚੈਨਲ ‘ਤੇ 4 ਅਤੇ 5 ਅਕਤੂਬਰ, ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਵੇਖ ਸਕਦੇ ਹੋ । ਸੋ ਅੱਜ ਇਸ ਸ਼ੋਅ ਦਾ ਸੈਮੀਫਾਈਨਲ ਦਾ ਪਹਿਲਾ ਭਾਗ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ : ਨੇਹਾ ਧੂਪੀਆ ਦੂਜੀ ਵਾਰ ਬਣੀ ਮਾਂ, ਪਤੀ ਅੰਗਦ ਬੇਦੀ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

simi final of vop chota champ season 7-min

ਸੈਮੀਫਾਈਨਲ ‘ਚ ਪ੍ਰਤੀਭਾਗੀ ਜੱਜ ਸਾਹਿਬਾਨਾਂ ਦੀ ਪਸੰਦ ਦੇ ਗੀਤ ਗਾਉਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਸੈਮੀਫਾਈਨਲ ‘ਚ ਕਿਹੜੇ ਪ੍ਰਤੀਭਾਗੀ ਜੱਜਾਂ ਦਾ ਦਿਲ ਜਿੱਤ ਕੇ ਫਾਈਨਲ ਰਾਊਂਡ ‘ਚ ਪਹੁੰਚਦੇ ਨੇ। ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 'Semi Final - Judges Choice Round' ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਸ਼ੋਅ ਦਾ ਟੈਲੀਕਾਸਟ ਟੀਵੀ ਉੱਤੇ ਅੱਜ ਰਾਤ 7.30 ਵਜੇ ਕੀਤਾ ਜਾਵੇਗਾ।

 

 

View this post on Instagram

 

A post shared by PTC Punjabi (@ptcpunjabi)

You may also like