Advertisment

ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਮੁਲਾਕਾਤ ਹੋਵੇਗੀ ਗਾਇਕ ਸ਼ੰਕਰ ਸਾਹਨੀ ਦੇ ਨਾਲ

author-image
By Aaseen Khan
New Update
ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਮੁਲਾਕਾਤ ਹੋਵੇਗੀ ਗਾਇਕ ਸ਼ੰਕਰ ਸਾਹਨੀ ਦੇ ਨਾਲ
Advertisment
ਦੁਨੀਆਂ ਦਾ ਨੰਬਰ 1 ਪੰਜਾਬੀ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ ਜਿਸ 'ਤੇ ਹਰ ਵਾਰ ਤੁਹਾਡੇ ਮਨ ਪਸੰਦ ਦੇ ਸਿਤਾਰੇ ਨੂੰ ਰੁ-ਬ ਰੁ ਕੀਤਾ ਜਾਂਦਾ ਹੈ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਦਾ ਹਰ ਉਹ ਸਿਤਾਰਾ ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਇਸ ਸ਼ੋਅ ਰਾਹੀਂ ਫੈਨਸ ਤੱਕ ਆਪਣੇ ਦਿਲ ਦੀਆਂ ਗੱਲਾਂ ਪਹੁੰਚਾਉਂਦਾ ਹੈ। ਇਸ ਵਾਰ ਪੀਟੀਸੀ ਸ਼ੋਅ ਕੇਸ 'ਚ ਪਹੁੰਚ ਰਹੇ ਹਨ ਬਾਕਮਾਲ ਗਾਇਕ ਸ਼ੰਕਰ ਸਾਹਨੀ ਜਿੰਨ੍ਹਾਂ ਨੇ ਬਹੁਤ ਸਾਰੇ ਹਿੱਟ ਹਿੰਦੀ ਪੰਜਾਬੀ ਗੀਤ ਦਰਸ਼ਕਾਂ ਨੂੰ ਦਿੱਤੇ ਹਨ। ਹੋਰ ਵੇਖੋ : ਸੂਫ਼ੀ ਰੰਗ 'ਚ ਰੰਗੇ ਨਜ਼ਰ ਆਉਣਗੇ ਮਨਮੋਹਨ ਵਾਰਿਸ, ਲੈ ਕੇ ਆ ਰਹੇ ਨੇ 'ਰੱਬ ਵਰਗਾ ਯਾਰ' ਇਸ ਸ਼ੋਅ 'ਚ ਗੱਲਾਂ ਹੋਣਗੀਆਂ ਉਹਨਾਂ ਦੇ ਹਾਲ 'ਚ ਰਿਲੀਜ਼ ਹੋਏ ਗੀਤ ਬਰੈਂਡ ਬਾਰੇ ਜਿਹੜਾ ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੇ ਗੀਤ ਨੂੰ ਚੰਗਾ ਹੁੰਗਾਰਾ ਦਿੱਤਾ ਹੈ। ਹੁਣ ਸ਼ੰਕਰ ਸਾਹਨੀ ਦੇ ਮੂਹੋਂ ਇਸ ਗੀਤ ਦੇ ਪਿੱਛੇ ਦੀ ਕਹਾਣੀ ਬਾਰੇ ਜਾਨਣ ਨੂੰ ਮਿਲੇਗਾ। ਸ਼ੰਕਰ ਸਾਹਨੀ ਇਸ ਤੋਂ ਪਹਿਲਾਂ ਵੀ ਆਪਣੀ ਗਾਇਕੀ ਦੇ ਨਾਲ ਕਈ ਸੁਪਰ ਹਿੱਟ ਗੀਤ ਜਿਵੇਂ ਧੋਖੇ, ਮਾਪੇ ਕੌਣ ਸੰਭਾਲੂ, 12 ਬੋਰ ਦੀ, ਯਾਰੀ ਯਾਰੀ,ਕਿਹੜੇ ਯਾਰ ਨੂੰ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।ਸ਼ੰਕਰ ਸਾਹਨੀ ਨਾਲ ਇਸ ਖ਼ਾਸ ਮੁਲਾਕਾਤ ਦਾ ਪ੍ਰਸਾਰਣ 26 ਜੁਲਾਈ ਦਿਨ ਸ਼ੁੱਕਰਵਾਰ ਰਾਤ 10 ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment