ਸਿੱਧੂ ਮੂਸੇਵਾਲਾ  ਨੇ'ਸੇਮ ਬੀਫ' ਦਾ ਪੋਸਟਰ ਕੀਤਾ ਸਾਂਝਾ 

written by Shaminder | September 15, 2018

ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦਾ ਨਵਾਂ ਟ੍ਰੈਕ 'ਸੇਮ ਬੀਫ' ਦਾ ਆਡਿਓ ਆ ਚੁੱਕਿਆ ਹੈ । ਸਿੱਧੂ ਮੂਸੇਵਾਲਾ ਨੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਹੈ । ਜਿਸ 'ਚ ਸਿੱਧੂ ਮੂਸੇਵਾਲਾ ਅਤੇ ਬੋਹਮਿਆ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਯੂਟਿਊਬ 'ਤੇ ਸੁਣਿਆ ਜਾ ਸਕਦਾ ਹੈ ਅਤੇ ਯੂਟਿਊਬ 'ਤੇ ਆਉਂਦਿਆਂ ਹੀ ਲੋਕਾਂ ਨੇ ਇਸ ਗੀਤ ਤੇ ਕਮੈਂਟ ਦੇਣੇ ਸ਼ੁਰੂ ਕਰ ਦਿੱਤੇ ਨੇ । ਇਸ ਗੀਤ ਦੇ ਬੋਲ ਨੇ 'ਕਾਲੀਆਂ ਨੇ ਰਾਤਾਂ ,ਰਾਤਾਂ 'ਚ ਹਨੇਰਾ,ਨੇਰ੍ਹਿਆਂ 'ਚ ਗੱਡੀ ,ਗੱਡੀ 'ਚ ਯਾਰ ਤੇਰਾ' । ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਸਿੱਧੂ ਮੂਸੇਵਾਲਾ ਨੇ ਇਸ ਗੀਤ 'ਚ ਵੀ ਆਪਣੇ ਅਲੋਚਕਾਂ ਨੂੰ ਜਵਾਬ ਦਿੱਤਾ ਹੈ ।

ਹੋਰ ਵੇਖੋ : ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆਏ ਸਿੱਧੂ ਮੂਸੇਵਾਲਾ ਵੀਡੀਓ ਹੋ ਰਹੀ ਹੈ ਵਾਇਰਲ

https://www.instagram.com/p/Bnu2qs3hleh/?hl=en&taken-by=sidhu_moosewala

ਇਸ ਦੇ ਨਾਲ ਹੀ ਆਪਣੇ ਚਾਹੁਣ ਵਾਲਿਆਂ ਨੂੰ ਵੀ ਆਪਣੇ ਨਵੇਂ ਅੰਦਾਜ਼ 'ਚ ਗੀਤ ਦਿੱਤਾ ਹੈ ।ਇਸ ਗੀਤ 'ਚ ਉਨ੍ਹਾਂ ਨੇ ਜ਼ੋਖਿਮ ਭਰੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਆਪਣੇ ਦੋ ਹਜ਼ਾਰ ਸਤਾਰਾਂ 'ਚ ਆਪਣੇ ਸੰਗੀਤਕ ਕਰੀਅਰ ਨੂੰ ਗੀਤ 'ਉੱਚੀਆਂ ਗੱਲਾਂ' , 'ਜੀ ਵੈਗਨ' ਅਤੇ ਲਾਈਫ ਸਟਾਈਲ' ਗੀਤਾਂ ਨਾਲ ਸ਼ੁਰੂ ਕੀਤਾ ਅਤੇ ਸ਼ੋਸ਼ਲ ਮੀਡੀਆ 'ਤੇ ਇਹ ਗੀਤ ਏਨੇ ਮਕਬੂਲ ਹੋਏ ਕਿ ਸਿੱਧੂ ਮੂਸੇਵਾਲਾ ਨੂੰ ਇਨਾਂ ਗੀਤਾਂ ਨੇ ਰਾਤੋ ਰਾਤ ਕਾਮਯਾਬ ਗਾਇਕਾਂ ਦੀ ਕਤਾਰ 'ਚ ਲਿਆ ਕੇ ਖੜਾ ਕਰ ਦਿੱਤਾ ।

sidhu moosewala

ਉਨ੍ਹਾਂ ਦਾ ਅਸਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਹੈ ।ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਤੌਰ 'ਤੇ ਜਾਣੇ ਜਾਣ ਲੱਗ ਪਏ ।ਉਨ੍ਹਾਂ ਨੇ ਆਪਣੀ ਬੀ.ਏ. ਦੀ ਪੜਾਈ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਇੰਜੀਨੀਅਰਿੰਗ ਤੋਂ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ ।ਕੈਨੇਡਾ ਾ'ਚ ਉਨ੍ਹਾਂ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਵੱਧਦੀ ਗਈ ।ਉਨ੍ਹਾਂ ਨੇ ਫਿਲਮ 'ਡਾਕੂਆਂ ਦਾ ਮੁੰਡਾ' 'ਚ ਵੀ ਇੱਕ ਗੀਤ ਗਾਇਆ ਹੈ । ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਸੇਮ ਬੀਫ ਨਾਲ ਸਰੋਤਿਆਂ 'ਚ ਹਾਜ਼ਰ ਹੋਏ ਨੇ । ਹਰ ਵਾਰ ਦੀ ਤਰ੍ਹਾਂ ਸਰੋਤੇ ਇਸ ਗੀਤ ਨੂੰ ਕਿਸ ਤਰਾਂ ਦਾ ਹੁੰਗਾਰਾ ਦਿੰਦੇ ਨੇ ਉਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ।

0 Comments
0

You may also like