Advertisment

ਸਿੰਗਾ ਦੇ ਰੋਮਾਂਟਿਕ ਗੀਤ ‘ਫੋਟੋ’ ਦਾ ਟੀਜ਼ਰ ਆਇਆ ਸਾਹਮਣੇ

author-image
By Lajwinder kaur
New Update
ਸਿੰਗਾ ਦੇ ਰੋਮਾਂਟਿਕ ਗੀਤ ‘ਫੋਟੋ’ ਦਾ ਟੀਜ਼ਰ ਆਇਆ ਸਾਹਮਣੇ
Advertisment
ਗਾਇਕ ਸਿੰਗਾ ਜਿਨ੍ਹਾਂ ਨੇ ਆਪਣੇ ਚੱਕਵੇਂ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਇਸ ਵਾਰ ਉਹ ਆਪਣਾ ਨਵਾਂ ਗੀਤ ਫੋਟੋ ਲੈ ਕੇ ਆ ਰਹੇ ਨੇ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ਫੋਟੋ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ।
Advertisment
ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਦੇ ਹਿੱਟ ਗੀਤ ਦਾ ਆ ਰਿਹਾ ਹੈ ਚੌਥਾ ਭਾਗ, ਸਾਹਮਣੇ ਆਇਆ ਗੀਤ ਦਾ ਪੋਸਟਰ ਫੋਟੋ ਗੀਤ ਦਾ ਟੀਜ਼ਰ ਬਹੁਤ ਹੀ ਪਿਆਰਾ ਬਣਾਇਆ ਹੈ। ਇਸ ਗੀਤ ਨੂੰ ਸਿੰਗਾ ਨੇ ਆਪਣੀ ਦਮਾਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਟੀਜ਼ਰ ਦੇਖਕੇ ਇਹ ਤਾਂ ਪੱਕਾ ਹੈ ਕਿ ਗੀਤ ਦੀ ਵੀਡੀਓ ਦੀ ਵੀ ਬਹੁਤ ਸ਼ਾਨਦਾਰ ਬਣਾਈ ਗਈ ਹੈ। ਟੀਜ਼ਰ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਖ਼ੁਦ ਸਿੰਗਾ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦੇ ਰਹੇ ਨੇ ਫੀਮੇਲ ਮਾਡਲ ਨਿੱਕੀ ਕੌਰ। ਇਸ ਗੀਤ ਦੇ ਬੋਲ ਖ਼ੁਦ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਸਿੰਗਾ ਦਾ ਇਹ ਗੀਤ 29 ਮਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਇਸ ਤੋਂ ਇਲਾਵਾ ਸਿੰਗਾ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਜੀ ਹਾਂ ਉਹ ਅਦਾਕਾਰੀ ਦੇ ਸਫ਼ਰ ਦਾ ਆਗਾਜ਼ ‘ਜੋਰਾ-ਦੂਜਾ ਅਧਿਆਇ’ ਤੋਂ ਕਰਨ ਜਾ ਰਹੇ ਨੇ।
View this post on Instagram
 

PHOTO SONG TEASER ?? May 29 nu Full song @nikkesha1

A post shared by SINGGA (@singga_official) on

Advertisment

Stay updated with the latest news headlines.

Follow us:
Advertisment
Advertisment
Latest Stories
Advertisment