'ਸਿਰਜਨਹਾਰੀ' 'ਚ ਵੇਖੋ ਰੈਸਲਿੰਗ ਪ੍ਰਤੀ ਨਵਜੋਤ ਨੇ ਕਿਵੇਂ ਬਦਲੀ ਸਮਾਜ ਦੀ ਸੋਚ 

Written by  Shaminder   |  September 13th 2018 12:39 PM  |  Updated: October 10th 2018 12:54 PM

'ਸਿਰਜਨਹਾਰੀ' 'ਚ ਵੇਖੋ ਰੈਸਲਿੰਗ ਪ੍ਰਤੀ ਨਵਜੋਤ ਨੇ ਕਿਵੇਂ ਬਦਲੀ ਸਮਾਜ ਦੀ ਸੋਚ 

'ਸਿਰਜਨਹਾਰੀ' 'ਚ ਅਸੀਂ ਉਨ੍ਹਾਂ ਹੋਣਹਾਰ ਔਰਤਾਂ ਨਾਲ ਤੁਹਾਨੂੰ ਰੁਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਹੌਸਲੇ ਅਤੇ ਹਿੰਮਤ ਦੀ ਬਦੌਲਤ ਸਮਾਜ 'ਚ ਨਾਮ ਕਮਾਇਆ । ਅੱਜ ਅਸੀਂ ਗੱਲ ਕਰਾਂਗੇ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਨਵਜੋਤ ਕੌਰ ਦੀ । ਉਨ੍ਹਾਂ ਦੀ ਇਸ ਪ੍ਰਾਪਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਡੀਐੱਸਪੀ ਦਾਅਹੁਦਾ ਦੇਣ ਦਾ ਐਲਾਨ ਵੀ ਕੀਤਾ । ਨਵਜੋਤ ਦੀ ਇਸ ਉਪਲਬਧੀ ਪਿੱਛੇ ਜਿੱਥੇ ਉਸਦੀ ਖੁਦ ਦੀ ਮਿਹਨਤ ਸੀ ,ਉੱਥੇ ਹੀ ਪਰਿਵਾਰ ਵਾਲਿਆਂ ਦਾ ਵੀ ਪੂਰਾ ਸਹਿਯੋਗ ਰਿਹਾ ।

ਹੋਰ ਵੇਖੋ:  ਪੀਟੀਸੀ ਪੰਜਾਬੀ ਦੀ ਪੇਸ਼ਕਸ਼ ,ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’

ਖਾਸ ਕਰਕੇ ਉਸਦੇ ਪਿਤਾ ਅਤੇ ਭੈਣ ਨੇ ਉਸ ਨੂੰ ਕੁਸ਼ਤੀ ਵੱਲ ਪ੍ਰੇਰਿਤ ਕੀਤਾ ਇਸੇ ਪ੍ਰੇਰਣਾ ਦੀ ਬਦੌਲਤ ਉਨ੍ਹਾਂ ਦੀ ਧੀ ਦੀ ਜਿੱਤ ਦਾ ਡੰਕਾ ਪੂਰੀ ਦੁਨੀਆ 'ਚ ਵੱਜਿਆ ।ਨਵਜੋਤ ਕੌਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਾਗੜ੍ਹੀਆਂ ਪਿੰਡ ਦੀ ਰਹਿਣ ਵਾਲੀ ਹੈ । ਰੈਸਲਰ ਬਣਨ ਲਈ ਨਵਜੋਤ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਪਰਿਵਾਰ ਦਾ ਸਮਰਥਨ । ਕਿਉਂਕਿ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਇਹ ਖੇਡ ਮੁੰਡਿਆਂ ਦੀ ਖੇਡ ਹੈ ,ਪਰ ਲੋਕਾਂ ਦੀ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਨਵਜੋਤ ਨੇ ਇਸ ਖੇਡ 'ਚ ਆਪਣਾ ਕਰੀਅਰ ਬਨਾਉਣ ਦੀ ਸੋਚੀ ।

ਅਕਸਰ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕਿ ਕੁੜ੍ਹੀਆਂ ਰੈਸਲਿੰਗ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਪਰ ਉਸ ਨੂੰ ਸਮਾਜ ਦੀ ਕੋਈ ਪਰਵਾਹ ਨਹੀਂ ਸੀ ,ਉਸਨੇ ਆਪਣਾ ਨਿਸ਼ਾਨਾ ਅਰਜਨ ਵਾਂਗ ਮੱਛੀ ਦੀ ਅੱਖ ਵਾਲਾ ਰੱਖਿਆ ਅਤੇ ਇਸੇ ਦੀ ਬਦੌਲਤ ਉਸ ਨੇ ਆਪਣਾ ਮੁਕਾਮ ਹਾਸਲ ਕੀਤਾ ।ਅੱਜ ਨਵਜੋਤ ਦੇ ਪਿੰਡ ਨੂੰ ਉਸ ਦੇ ਕਰਕੇ ਹੀ ਜਾਣਿਆ ਜਾਂਦਾ ਹੈ ।ਕਿਸ ਤਰ੍ਹਾਂ ਨਵਜੋਤ ਕੌਰ ਨੇ ਸਮਾਜ ਦੀ ਸੋਚ ਬਦਲੀ ਅਤੇ ਉਹ ਆਪਣਾ ਮੁਕਾਮ ਹਾਸਲ ਕਰਨ 'ਚ ਕਾਮਯਾਬ ਹੋਈ ਇਹ ਸਭ ਕੁਝ ਅਸੀਂ ਤੁਹਾਨੂੰ ਦਿਖਾਵਾਂਗੇ ਪੀਟੀਸੀ ਪੰਜਾਬੀ 'ਤੇ 16 ਸਤੰਬਰ ਨੂੰ  ਰਾਤ ਅੱਠ ਵਜੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network