ਵੇਖੋ ਬਜ਼ੁਰਗ ਔਰਤ ਟਰੱਕ ਡਰਾਈਵਰ ਦੀ ਕਹਾਣੀ 'ਦੀ ਕੈਨੇਡਾ ਟਰੱਕਿੰਗ ਸ਼ੋਅ’ ਵਿੱਚ

Written by  Rajan Sharma   |  October 04th 2018 09:47 AM  |  Updated: October 04th 2018 09:47 AM

ਵੇਖੋ ਬਜ਼ੁਰਗ ਔਰਤ ਟਰੱਕ ਡਰਾਈਵਰ ਦੀ ਕਹਾਣੀ 'ਦੀ ਕੈਨੇਡਾ ਟਰੱਕਿੰਗ ਸ਼ੋਅ’ ਵਿੱਚ

ਹਰ ਰੋਜ ਔਰਤਾਂ ਦੀ ਬਹਾਦਰੀ ਅਤੇ ਮਿਹਨਤ ਦੇ ਕਿੱਸੇ ਸੁਨਣ ਨੂੰ ਮਿਲਦੇ ਹਨ ਜਿਸ ਕਰਨ ਬਹੁਤ ਸਾਰੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਕਹਿਣ ਦਾ ਭਾਵ ਹੈ ਕਿ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਅਤੇ ਹਰ ਕੰਮ ਕਰਨ ਵਿਚ ਸਮਰੱਥ ਹਨ ਕੁਝ ਅਜਿਹਾ ਹੀ ਸਾਹਮਣੇ ਆਇਆ ਪੀਟੀਸੀ ਪੰਜਾਬੀ ਦੇ ਸ਼ੋਅ ” ਦੀ ਕੈਨੇਡਾ ਟਰੱਕਿੰਗ ਸ਼ੋਅ ” ਦੌਰਾਨ ਜਿੱਥੇ ਕਿ ਇੱਕ ਔਰਤ ਨੇਂ ਇਹ ਸਾਬਿਤ ਕਰ ਦਿੱਤਾ ਕਿ ਕੋਈ ਵੀ ਕੰਮ ਔਖਾ ਜਾਂ ਸੌਖਾ ਨਹੀਂ ਹੁੰਦਾ ਬੱਸ ਉਸ ਕੰਮ ਨੂੰ ਕਰਨ ਲਈ ਮਿਹਨਤ ਅਤੇ ਲਗਨ ਦੀ ਜਰੂਰਤ ਹੁੰਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਨ ਜੋ ਕਿ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਇੱਕ ਟਰੱਕ ਡਰਾਈਵਰ ਹੈ ਜੀ ਹਾਂ ਸੁਨ ਕੇ ਅਜੀਬ ਲੱਗਿਆ ਹੋਵੇਗਾ ਪਰ ਇਹ ਸੱਚ ਹੈ |

 

ਸ਼ੋਅ ਦੇ ਦੌਰਾਨ ਉਸਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਹ ਇੱਕ ਟਰੱਕ ਡਰਾਈਵਰ ਹੈ ਅਤੇ ਹਮੇਸ਼ਾ ਡਰਾਈਵਿੰਗ ਨਿਯਮਾਂ ਦੀ ਪਾਲਣਾ ਕਰਦੀ ਹੈ ਜੇਕਰ ਦੋ ਟਰੱਕ ਪਿੱਛੇ ਆ ਰਹੇ ਹਨ ਤਾਂ ਉਹ ਹਮੇਸ਼ਾ ਆਪਣਾ ਟਰੱਕ ਸਾਈਡ ਤੇ ਕਰਕੇ ਉਹਨਾਂ ਨੂੰ ਅੱਗੇ ਨਿਕਲਣ ਲਈ ਰਸਤਾ ਦਿੰਦੀ ਹੈ | ਨਾਲ ਹੀ ਉਹਨਾਂ ਨੇਂ ਸਮਾਜ ਦੀਆਂ ਔਰਤਾਂ ਨੂੰ ਇਹ ਸਿਨੇਹਾ ਦਿੱਤਾ ਕਿ ਕੋਈ ਵੀ ਕੰਮ ਔਖਾ ਨਹੀਂ ਹੈ ਅਗਰ ਮੈਂ ਟਰੱਕ ਚਲਾ ਸਕਦੀ ਹਾਂ ਤਾਂ ਤੁਸੀਂ ਵੀ ਇਸ ਕੰਮ ਨੂੰ ਆਪਣਾ ਸਕਦੇ ਹੋ |

https://www.facebook.com/PtcPunjabiCanada/videos/271036147071122/

ਇਸ ਔਰਤਾਂ ਦੀ ਇਹ ਕਹਾਣੀ ਉਹਨਾਂ ਔਰਤਾਂ ਨੂੰ ਪ੍ਰੇਰਿਤ ਕਰਦੀ ਹੈ ਜੋ ਕਿ ਅਜਿਹੇ ਕਿੱਤੇ ਨੂੰ ਕਰਨ ਲਈ ਹਮੇਸ਼ਾ ਝਿਜਕਦੀਆਂ ਹਨ | ਜੇਕਰ ਤੁਸੀਂ ਵੀ ਇਸ ਕੀਤੇ ਨੂੰ ਅਪਣਾਉਣਾ ਚਾਉਂਦੇ ਹੋ ਜਾਂ ਅਜਿਹੀਆਂ ਹੋਰ ਕਹਾਣੀਆਂ ਬਾਰੇ ਜਾਨਣਾ ਚਾਉਂਦੇ ਹੋ ਤਾਂ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ |

ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network