‘ਮਿਸ ਪੀਟੀਸੀ ਪੰਜਾਬੀ 2021’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ‘ਚ ਮੁਟਿਆਰਾਂ ਦੇ ਰਹੀਆਂ ਨੇ ਇੱਕ-ਦੂਜੇ ਨੂੰ ਟੱਕਰ

written by Lajwinder kaur | February 16, 2021

ਪੀਟੀਸੀ ਪੰਜਾਬੀ ਜੋ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਹੁਨਰ ਨੂੰ ਹੱਲਾਸ਼ੇਰੀ ਦੇਣ ਦੇ ਲਈ ਰਿਆਲਟੀ ਸ਼ੋਅਜ਼ ਲੈ ਕੇ ਆਉਂਦਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਜਿਸਦੇ ਚੱਲਦੇ ਪੰਜਾਬੀ ਮੁਟਿਆਰਾਂ ਦੇ ਲਈ ਹਰ ਸਾਲ ਮਿਸ ਪੀਟੀਸੀ ਪੰਜਾਬੀ ਆਉਂਦਾ ਹੈ । inside image of miss ptc punjabi 2021  ਹੋਰ ਪੜ੍ਹੋ : ਅੱਜ ਰਾਤ ਪੀਟੀਸੀ ਪੰਜਾਬੀ ‘ਤੇ ਦੇਖੋ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’
ਇਸ ਵਾਰ ਵੀ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ 'ਮਿਸ ਪੀਟੀਸੀ ਪੰਜਾਬੀ 2021' ਦਾ ਆਗਾਜ਼ ਹੋ ਚੁੱਕਿਆ ਹੈ । ਹੁਣ ਚੁਣੀਆਂ ਹੋਈਆਂ ਮੁਟਿਆਰਾਂ ਦਾ ਮੁਕਾਬਲਾ ਹੋਰ ਵੀ ਸਖ਼ਤ ਹੋ ਗਿਆ ਹੈ । ਮੈਗਾ ਆਡੀਸ਼ਨ ਪਾਸ ਕਰਨ ਤੋਂ  ਬਾਅਦ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਸਟੂਡੀਓ ਰਾਊਂਡ ‘ਚ ਕਰ ਰਹੀਆਂ ਨੇ । miss ptc punjabi 2021 guest judge ਇਸ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । ਜੱਜ ਸਾਹਿਬਾਨਾਂ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਰਹਿਮਤ ਰਤਨ ਜੋ ਕਿ ਸੈਲੀਬ੍ਰਿਟੀ ਜੱਜ ਦੀ ਭੂਮਿਕਾ 'ਚ ਨਜ਼ਰ ਆਉਣਗੇ । ਸੋ ਅੱਜ ਰਾਤ ਦੇਖੋ ਸਟੂਡੀਓ ਰਾਊਂਡ (studio rounds), ਜਿਸ 'ਚ ਮੁਟਿਆਰਾਂ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨਗੀਆਂ । miss ptc punjabi 2021

 
View this post on Instagram
 

A post shared by PTC Punjabi (@ptc.network)

0 Comments
0

You may also like