ਪੀਟੀਸੀ ਪੰਜਾਬੀ ਗੋਲਡ 'ਤੇ ਵੇਖੋ ਮਰਹੂਮ ਅਦਾਕਾਰ ਜਸਪਾਲ ਭੱਟੀ ਦੀ ਫ਼ਿਲਮ 'ਪਾਵਰ ਕੱਟ'

written by Shaminder | January 24, 2020

ਪੀਟੀਸੀ ਪ੍ਰਾਈਮ ਟਾਈਮ 'ਚ 24 ਜਨਵਰੀ ਨੂੰ ਵੇਖੋ ਫ਼ਿਲਮ 'ਪਾਵਰ ਕੱਟ' ਰਾਤ 7:30 ਵਜੇ,ਸਿਰਫ਼ ਪੀਟੀਸੀ ਪੰਜਾਬੀ ਗੋਲਡ 'ਤੇ ।ਇਸ ਫ਼ਿਲਮ 'ਚ ਜਸਵਿੰਦਰ ਭੱਲਾ,ਜਸਪਾਲ ਭੱਟੀ,ਸਵਿਤਾ ਭੱਟੀ ਅਤੇ ਜਸਰਾਜ ਭੱਟੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਹ ਫ਼ਿਲਮ ਪੀ.ਆਰ. ਫਿਲਮਜ਼ ਅਤੇ ਮੈਡ ਆਰਟਸ ਦੀ ਸਾਂਝੀ ਪੇਸ਼ਕਸ਼ ਹੈ।ਜਸਪਾਲ ਭੱਟੀ ਇਸ ਫ਼ਿਲਮ 'ਚ ਜਸਵਿੰਦਰ ਭੱਲਾ ਦੇ ਨਾਲ ਭੰਡ ਦੇ ਰੂਪ 'ਚ ਨਜ਼ਰ ਆਉਣਗੇ। ਜਿਸ ਫਿਲਮ ਦਾ ਨਾਇਕ ਕਰੰਟ ਹੋਵੇ ਅਤੇ ਨਾਇਕਾ ਬਿਜਲੀ ਤਾਂ ਇਹ ਅੰਦਾਜ਼ਾ ਲਾਉਣਾ ਕਿੰਨਾ ਅਸਾਨ ਹੋ ਜਾਂਦਾ ਹੈ ਕਿ ਫ਼ਿਲਮ ਦਾ ਕਿਸ ਵਿਸ਼ੇ 'ਤੇ ਹੋਵੇਗੀ। ਹੋਰ ਵੇਖੋ:ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲਾਂ ਤੇ ਕਰਦੇ ਸਨ ਰਾਜ, ਤੁਹਾਡੀ ਨਜ਼ਰ ‘ਚ ਕਿਸਦੀ ਸੀ ਸਭ ਤੋਂ ਵਧੀਆ ਕਮੇਡੀ https://www.instagram.com/p/B7sVHFkBuhR/ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਜਸਪਾਲ ਭੱਟੀ ਦਾ ਹੀ ਹੈ ।ਫ਼ਿਲਮ ਦਾ ਸੰਗੀਤ ਨੌਜਵਾਨ ਸੰਗੀਤ ਨਿਰਦੇਸ਼ਕ ਅਤੇ ਪੀ.ਟੀ.ਸੀ. ਐਵਾਰਡ ਜੇਤੂ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਜਦਕਿ ਮੀਕਾ, ਸੁਨਿਧੀ ਚੌਹਾਨ, ਮਾਸਟਰ ਸਲੀਮ ਅਤੇ ਲਹਿੰਬਰ ਹੁਸੈਨਪੁਰੀ ਨੇ ਇਸ ਦੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ। ਫਿਲਮ ਦੇ ਸਿਨਮੈਟੋਗ੍ਰਾਫਰ ਰਾਜੂ ਕਿਆਗੀ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਗੀਤ ਅਤੇ ਬੋਲੀਆਂ ਵੀ ਪਾਵਰ ਕੱਟ ਦੇ ਮੁੱਦੇ ਨੂੰ ਆਧਾਰ ਬਣਾ ਕੇ ਲਿਖੇ ਗਏ ਹਨ।

0 Comments
0

You may also like