ਸੁਰਜੀਤ ਖਾਨ ਦਾ  'ਦੁੱਪਟਾ' ਕਿਸ ਨਾਲ ਕਰ ਰਿਹਾ ਹੈ ਮੈਚ

Written by  Shaminder   |  September 15th 2018 08:43 AM  |  Updated: September 15th 2018 08:43 AM

ਸੁਰਜੀਤ ਖਾਨ ਦਾ  'ਦੁੱਪਟਾ' ਕਿਸ ਨਾਲ ਕਰ ਰਿਹਾ ਹੈ ਮੈਚ

ਸੁਰਜੀਤ ਖਾਨ ਸਰੋਤਿਆਂ ਨਾਲ ਮੁੜ ਤੋਂ ਰੁਬਰੂ ਹੋ ਰਹੇ ਨੇ ਆਪਣੇ ਨਵੇਂ ਗੀਤ 'ਦੁੱਪਟਾ' ਨਾਲ ਇਸ ਗੀਤ ਦੇ ਬੋਲ ਜਿੰਦ ਸਾਂਵਰਾ ਨੇ ਲਿਖੇ ਨੇ ਜਦਕਿ ਵੀਡਿਓ ਜੈਕ ਸਰਵਨ ਨੇ  ਬਣਾਈ ਹੈ । ਇਹ ਗੀਤ ਪਾਰਟੀ ਗੀਤ ਹੈ ਜਿਸ 'ਤੇ ਤੁਸੀਂ ਡਾਂਸ ਵੀ ਕਰ ਸਕਦੇ ਹੋ । ਇਸ ਤੋਂ ਪਹਿਲਾਂ ਵੀ ਸੁਰਜੀਤ ਖਾਨ ਕਈ ਹਿੱਟ ਗੀਤ ਗਾ ਚੁੱਕੇ ਨੇ । 'ਜੁੱਤੀ ਚੂੰ ਚੂੰ ਕਰਦੀ ਏ' , 'ਦਿਲ ਦੀ ਕਿਤਾਬ', 'ਕਚਹਿਰੀ', 'ਵੱਡੇ ਵੱਡੇ ਵੈਲੀ ਵੈਲ ਛੱਡ ਗਏ' ਸਣੇ ਗੀਤ ਗਾਏ ਨੇ ।

ਹੋਰ ਵੇਖੋ : ਲਓ ਜੀ ਸੁਰਜੀਤ ਖਾਨ ਆ ਗਏ ਨੇ ਸਾਰਿਆਂ ਨੂੰ ਨਚਾਉਣ ਦੇ ਲਈ

https://www.youtube.com/watch?v=VkEkqIxWZic

ਇਨ੍ਹਾਂ ਗੀਤਾਂ 'ਚ ਉਨ੍ਹਾਂ ਦੀ ਬੁਲੰਦ ਅਵਾਜ਼ ਨੂੰ ਕਾਫੀ ਸਰਾਹਣਾ ਮਿਲਦੀ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਨਵੇਂ ਗੀਤ 'ਦੁੱਪਟਾ' ਵੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਇਸ ਗੀਤ 'ਚ ਸੁਰਜੀਤ ਖਾਨ ਨੇ 'ਦੁੱਪਟੇ' ਦੀ ਗੱਲ ਕੀਤੀ ਹੈ । 'ਹਾਸਿਆਂ ਦੀ ਚੋਗ ਖਿਲਾਰਦੀ ਫਿਰੇ,ਸੋਫੀਆ ਦੁੱਪਟਾ ਉਹਦਾ' ਇਸ ਗੀਤ 'ਚ ਉਨ੍ਹਾਂ ਨੇ ਜਿੱਥੇ ਪੰਜਾਬੀ ਮੁਟਿਆਰ ਦਾ ਮਾਣ ਅਤੇ ਸਤਿਕਾਰ ਦੇ ਪ੍ਰਤੀਕ ਦੁੱਪਟੇ ਦੀ ਗੱਲ ਕੀਤੀ ਹੈ ਉਥੇ ਹੀ ਮੁਟਿਆਰ ਦੇ ਹੁਸਨ ਦੀ ਤਾਰੀਫ ਵੀ ਕੀਤੀ ਹੈ ਕਿ ਉਹ ਦੁੱਪਟਾ ਉਸ ਨੂੰ ਕਿੰਨਾ ਜਚ ਰਿਹਾ ਹੈ ।

ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਨੇ ਅਤੇ ਉਸ ਤੋਂ ਵੀ ਵਧੀਆ ਬਣਾਇਆ ਗਿਆ ਹੈ ਇਸ ਦਾ ਵੀਡਿਓ । ਜਿਸ 'ਚ ਪੰਜਾਬੀ ਮੁਟਿਆਰ ਦੇ ਦੁੱਪਟੇ ਤੋਂ ਲੈ ਕੇ ਉਸਦੇ ਹਾਸੇ ਦੀ ਤਾਰੀਫ ਵੀ ਕੀਤੀ ਗਈ ਹੈ ।ਸੁਰਜੀਤ ਖਾਨ ਦੀ ਗਾਇਕੀ ਬਾਰੇ ਹਰ ਕੋਈ ਜਾਣਦਾ ਹੈ ਅਤੇ ਉਹ ਹਰ ਤਰ੍ਹਾਂ ਦੇ ਗੀਤ ਗਾਉਣ 'ਚ ਮਾਹਿਰ ਨੇ ਭਾਵੇਂ ਉਹ ਪਾਰਟੀ ਗੀਤ ਹੋਵੇ ਜਾਂ ਫਿਰ ਸੱਭਿਆਚਾਰਕ ਗੀਤ। ਉਨ੍ਹਾਂ ਨੂੰ ਸਰੋਤਿਆਂ ਨੇ ਪਸੰਦ ਕੀਤਾ ਹੈ । ਸੁਰਜੀਤ ਖਾਨ ਇੱਕ ਪ੍ਰੋਡਿਊਸਰ ,ਗੀਤਕਾਰ ਵੀ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network