"ਗੋਲਡ" ਦਾ ਟੀਜ਼ਰ ਰਿਲੀਜ਼, ਹਾਕੀ ਕੋਚ ਦੀ ਭੂਮਿਕਾ 'ਚ ਦਿਖੇ ਅਕਸ਼ੇ ਕੁਮਾਰ (ਵੀਡੀਓ)

Written by  Gourav Kochhar   |  June 16th 2018 06:07 AM  |  Updated: June 16th 2018 06:07 AM

"ਗੋਲਡ" ਦਾ ਟੀਜ਼ਰ ਰਿਲੀਜ਼, ਹਾਕੀ ਕੋਚ ਦੀ ਭੂਮਿਕਾ 'ਚ ਦਿਖੇ ਅਕਸ਼ੇ ਕੁਮਾਰ (ਵੀਡੀਓ)

ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਦੀ ਸ਼ੁਰੂਆਤ 'ਚ ਦਿਖਾਇਆ ਗਿਆ ਹੈ ਕਿ 200 ਸਾਲ ਤੱਕ ਅਸੀਂ ਅੰਗ੍ਰੇਜੀ ਰਾਸ਼ਟਰੀ ਗੀਤ ਲਈ ਖੜੇ ਹੁੰਦੇ ਰਹੇ ਹਾਂ ਪਰ ਇਕ ਆਦਮੀ ਦੇ ਸੁਪਨੇ ਨੇ ਅੰਗ੍ਰੇਜਾ ਨੂੰ ਸਾਡੇ ਰਾਸ਼ਟਰੀ ਗੀਤ 'ਤੇ ਖੜਾ ਹੋਣ ਨੂੰ ਮਜਬੂਰ ਕਰ ਦਿੱਤਾ ਸੀ। ਉਸ ਇਕੱਲੇ ਆਦਮੀ ਦਾ ਇਸ਼ਾਰਾ ਅਕਸ਼ੇ ਕੁਮਾਰ akshay kumar ਵੱਲ ਕੀਤਾ ਗਿਆ ਹੈ। ਫਿਲਮ 'ਚ 1948 'ਚ ਹਾਕੀ ਦਾ ਪਹਿਲਾ ਗੋਲਡ ਮੈਡਲ ਜਿੱਤਣ ਦੀ ਕਹਾਣੀ ਦਿਖਾਈ ਗਈ ਹੈ। ਫਿਲਮ 'ਚ ਅਕਸ਼ੇ ਹਾਕੀ ਕੋਚ ਦੇ ਕਿਰਦਾਰ 'ਚ ਹਨ।

https://www.youtube.com/watch?v=KEAARjI-G-E

ਦੱਸਣਯੋਗ ਹੈ ਕਿ ਫਿਲਮ 'ਗੋਲਡ Gold' ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਅਕਸ਼ੇ Akshay Kumar ਅਤੇ ਮੌਨੀ ਤੋਂ ਇਲਾਵਾ ਇਸ ਫਿਲਮ 'ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਸਿਨੇਮਾਘਰਾਂ 'ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।

gold akshay kumar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network