ਅੜਬ ਸੁਭਾਅ ਦਾ ਜੱਟ ਲੈ ਕੇ ਆਇਆ ਹੈ "ਟਰਬਨੇਟਰ", ਵੇਖੋ ਪਹਿਲੀ ਝੱਲਕ

Written by  Gourav Kochhar   |  June 16th 2018 07:37 AM  |  Updated: June 16th 2018 07:37 AM

ਅੜਬ ਸੁਭਾਅ ਦਾ ਜੱਟ ਲੈ ਕੇ ਆਇਆ ਹੈ "ਟਰਬਨੇਟਰ", ਵੇਖੋ ਪਹਿਲੀ ਝੱਲਕ

ਪੰਜਾਬੀ ਇੰਡਸਟਰੀ ਇਨ੍ਹੀਂ ਦਿਨੀਂ ਉਚਾਈਆਂ ਨੂੰ ਛੂ ਰਹੀ ਹੈ। ਕੁੱਝ ਕੁ ਦਿਨਾਂ ਤੋਂ ਪੰਜਾਬੀ ਗਾਇਕ ਆਪਣੇ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਇੱਕ ਪਾਸੇ ਜਿੱਥੇ ਜੱਸ ਮਾਣਕ , ਗੁਰਨਾਮ ਭੁੱਲਰ, ਅੰਮ੍ਰਿਤ ਮਾਨ ਆਪਣੇ ਨਵੇਂ ਗੀਤਾਂ ਨਾਲ ਆਪਣੇ ਦਰਸ਼ਕਾਂ ਨੂੰ ਖੁਸ਼ ਕਰ ਰਹੇ ਹਨ। ਉੱਥੇ ਹੀ ਤਰਸੇਮ ਜੱਸੜ tarsem jassar ਦੇ ਫੈਨਜ਼ ਲਈ ਵੀ ਖੁਸ਼ਖ਼ਬਰੀ ਹੈ।ਤਰਸੇਮ ਜੱਸੜ ਇਕ ਬਹੁਤ ਹੀ ਵਧੀਆ ਗੀਤਕਾਰ ਹਨ ਅਤੇ ਆਪਣੀ ਗੀਤਕਾਰੀ ਵਿਚ ਅਜਿਹੇ ਸੁੱਚਜੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਗਾਇਕੀ ਵਿਚ ਵੀ ਆਪਣੀ ਪਛਾਣ ਬਣਾਈ। ਜੱਸੜ ਦੀ ਫਿਲਮ ‘ਰੱਬ ਦਾ ਰੇਡੀੳ’ ਵਿਚ ਵੀ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ।

Tarsem Jassar Turbanator

ਉਨ੍ਹਾਂ ਨੇ ਇਕ ਵੱਖਰਾ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ‘ਕਾਰਵਾਈ’ ਗੀਤ ਅਇਆ, ਜੋ ਕਾਫੀ ਸੱਚਾਈ ਤੇ ਅਧਾਰਿਤ ਸੀ । ਇਸ ਦੇ ਨਾਲ ਹੀ ਉਸ ਦੀ ਕੁਝ ਸਮੇਂ ਬਾਅਦ ‘ਸਰਦਾਰ ਮਹੁੰਮਦ sardar mohammad’ ਫਿਲਮ ਵੀ ਆਈ। ਇਹ ਵੀ ਇਕ ਵੱਖਰੀ ਕਿਸਮ ਦੀ ਫਿਲਮ ਸੀ। ਜਿਸ ਵਿੱਚ ਸਿੱਖ ਅਤੇ ਮੁਸਲਮਾਨਾਂ ਵਿਚਲੇ ਪਿਆਰ ਨੂੰ ਦਿਖਾਇਆ ਗਿਆ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਦੋਹਾ ਮੁਲਕਾਂ ਨੇ ਆਪਣੇ ਪਰਿਵਾਰ ਦੇ ਕਿੰਨੇ ਹੀ ਬੰਦਿਆਂ ਨੂੰ ਗਵਾਇਆ। ਇਹ ਫਿਲਮ ਉਸੇ ਕਹਾਣੀ ‘ਤੇ ਅਧਾਰਿਤ ਸੀ। ਹੁਣ ਦੱਸ ਦੇਈਏ ਕਿ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਵੇਹਲੀ ਜਨਤਾ ਰਿਕਾਰਡਜ਼ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਡਾਇਰੈਕਟ ਨਵਜੋਤ ਸਿੰਘ ਬੁੱਟਰ ਨੇ ਕੀਤਾ ਹੈ। ਜੱਸੜ ਦੇ ਇਸ ਗੀਤ ਦਾ ਨਾਂਅ ‘ਟਰਬਨੇਟਰ’ ਹੈ।

https://www.youtube.com/watch?v=SRtP8ZSRwho

ਇਸ ਟੀਜ਼ਰ ਵਿੱਚ ਤਰਸੇਮ ਜੱਸੜ ਦੀ ਲੁਕ ਕਾਫੀ ਸ਼ਾਨਦਾਰ ਦਿਖਾਈ ਗਈ ਹੈ। ਜੱਸੜ tarsem jassar ਨੇ ਇਸ ਗੀਤ ਵਿੱਚ ਸਿੱਖ ਕੌਮ ਨੂੰ ਦਿਖਾਇਆ ਜਾਵੇਗਾ। ਪੰਜਾਬ ਦੇ ਅਮਲੋਹ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਬਹੁਤ ਘੱਟ ਸਮੇਂ ਵਿੱਚ ਹੀ ਲੋਕਾਂ ਦੇ ਦਿਲ ਅਤੇ ਦਿਮਾਗ ਵਿੱਚ ਛਾ ਚੁੱਕਿਆ ਹੈ। ਜੱਸੜ ਨੇ ਇਸ ਤੋਂ ਪਹਿਲਾ ਵੀ ਕਈ ਹੋਰ ਗੀਤ ਗਾਏ ਹਨ ਜਿਨ੍ਹਾਂ ਵਿੱਚ ਕਰੀਜ਼, ਗੀਤ ਦੇ ਵਰਗੀ,ਆਉਂਦਾ ਸਰਦਾਰ,ਗਲਵੱਕੜੀ, ਕਾਰਵਾਈ, ਅਸੂਲ, ਯਾਰੀ,ਰਹਿਮਤ,ਤੇਰੇ ਬਾਜੋਂ ਅਤੇ ਹੋਰ ਵੀ ਕਈ ਗੀਤ ਸ਼ਾਮਲ ਹਨ।

tarsem

ਇਸਦੇ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਆਈ ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਕਿੰਨੇ ਹੀ ਸਿਤਾਰਿਆਂ ਨੇ ਆਪਣਾ ਬਿਆਨ ਦਿੱਤਾ। ਉੱਥੇ ਹੀ ਜੱਸੜ tarsem jassar ਨੇ ਫਿਲਮ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ ‘ਚ ਤਰਸੇਮ ਜੱਸੜ ਨੇ ਆਪਣਾ ਦੁਖ ਜ਼ਾਹਰ ਕਰਦਿਆਂ ਲਿਖਿਆ ਸੀ ਕਿ , ”ਨਾਨਕ ਸ਼ਾਹ ਜੀ ਦੀਆਂ ਸਿੱਖਿਆਵਾਂ ਅਸੀਂ ਸਿਰਫ 3 ਘੰਟਿਆ ‘ਚ ਨਹੀਂ ਦਿਖਾ ਸਕਦੇ। ਨਾਨਕ ਸ਼ਾਹ ਦੀਆਂ ਸਿੱਖਿਆਵਾਂ ਨੂੰ 3 ਘੰਟਿਆਂ ‘ਚ ਦਿਖਾਉਣਾ ਅਸੰਭਵ ਹੈ।”

tarsem jassar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network