ਵਾਇਸ ਆਫ਼ ਪੰਜਾਬ ਛੋਟਾ ਚੈਂਪ-7 ਦੇ ਸਟੂਡੀਓ ਰਾਊਂਡ ‘ਚ ਵੇਖੋ ਬੱਚਿਆਂ ਦੀ ਬਿਹਤਰੀਨ ਪਰਫਾਰਮੈਂਸ

written by Shaminder | September 13, 2021

ਪੀਟੀਸੀ ਪੰਜਾਬੀ ‘ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 (Voice Of Punjab Chhota Champ-7) ‘ਚ ਛੋਟੇ ਬੱਚੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ । ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦਾ ਸਟੂਡੀਓ ਰਾਊਂਡ  (Studio Round ) ਚੱਲ ਰਿਹਾ ਹੈ । ਇਸ ਸੀਜ਼ਨ ‘ਚ ਇਹ ਬੱਚੇ ਆਪੋ ਆਪਣੇ ਗਾਇਕੀ ਦੇ ਹੁਨਰ ਨਾਲ ਜੱਜਾਂ ਨੂੰ ਪ੍ਰਭਾਵਿਤ ਕਰ ਰਹੇ ਹਨ ।

VOPCC-7 -min (3)

ਹੋਰ ਪੜ੍ਹੋ : ਫਰਾਹ ਖਾਨ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਕੋਰੋਨਾ ਰਿਪੋਰਟ ਆਈ ਨੈਗਟਿਵ

ਜੱਜ ਸਾਹਿਬਾਨ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਰਹੇ ਹਨ ।
ਇਨ੍ਹਾਂ ਬੱਚਿਆਂ ਦੇ ਪੀਟੀਸੀ ਪੰਜਾਬੀ ਦਾ ਇਹ ਰਿਆਲਟੀ ਸ਼ੋਅ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ ।

VOPCC-7 -min

ਕਿਉਂਕਿ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਇਹ ਬੱਚੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਦਾ ਟੈਲੇਂਟ ਪੂਰੀ ਦੁਨੀਆ ਵੇਖ ਰਹੀ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ ਨੂੰ 8 ਵਜੇ ਪੀਟੀਸੀ ਪੰਜਾਬੀ ‘ਤੇ ਤੁਸੀਂ ਵੇਖ ਸਕਦੇ ਹੋ । ਇਸ ਤੋਂ ਇਲਾਵਾ ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਕਈ ਰਿਆਲਟੀ ਸ਼ੋਅ ਚਲਾਏ ਜਾ ਰਹੇ ਹਨ । ਜਿਨ੍ਹਾਂ ਦੇ ਜ਼ਰੀਏ ਪੰਜਾਬ ਦੇ ਛਿਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ।

 

0 Comments
0

You may also like