ਨੂਰਾਂ ਸਿਸਟਰਜ਼ ਦੀ ਜ਼ਬਰਦਸਤ ਪਰਫਾਰਮੈਂਸ ਵੇਖੋ ਅੱਜ ਸ਼ਾਮ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ

Written by  Shaminder   |  August 07th 2021 03:14 PM  |  Updated: August 07th 2021 03:34 PM

ਨੂਰਾਂ ਸਿਸਟਰਜ਼ ਦੀ ਜ਼ਬਰਦਸਤ ਪਰਫਾਰਮੈਂਸ ਵੇਖੋ ਅੱਜ ਸ਼ਾਮ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ

ਪੀਟੀਸੀ ਪੰਜਾਬੀ ਵੱਲੋਂ ਅੱਜ ਸੂਫ਼ੀ ਕੰਸਰਟ ਕਰਵਾਇਆ ਜਾ ਰਿਹਾ ਹੈ । ਇਸ ਸੂਫ਼ੀ ਕੰਸਰਟ ‘ਚ ਕਈ ਪੰਜਾਬੀ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਇਸ ਦੇ ਨਾਲ ਹੀ ਆਪਣੇ ਸੂਫ਼ੀਆਨਾ ਅੰਦਾਜ਼ ਦੇ ਲਈ ਪ੍ਰਸਿੱਧ ਨੂਰਾਂ ਸਿਸਟਰਜ਼ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਤੁਸੀਂ ਵੀ ਸੁਰਾਂ ਦੇ ਨਾਲ ਸੱਜੀ ਇਸ ਮਹਿਫ਼ਿਲ ‘ਚ ਭਾਗ ਲੈ ਕੇ ਇਸ ਸੁਰਮਈ ਸ਼ਾਮ ਦਾ ਅਨੰਦ ਮਾਣ ਸਕਦੇ ਹੋ ।

Nooran Sisters

ਹੋਰ ਪੜ੍ਹੋ : ਅਦਾਕਾਰਾ ਸੰਭਾਵਨਾ ਸੇਠ ਨੂੰ ਇੱਕ ਹੋਰ ਮੁਸੀਬਤ ਨੇ ਘੇਰਿਆ, ਪਿਤਾ ਦੀ ਮੌਤ ਤੋਂ ਬਾਅਦ ਮਾਂ ਦੀ ਤਬੀਅਤ ਵਿਗੜੀ 

Sufi Concert -min

ਪੀਟੀਸੀ ਪੰਜਾਬੀ ਵੱਲੋਂ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਸੂਫ਼ੀ ਸੰਗੀਤ ਗਾਇਕੀ ਦਾ ਅਜਿਹਾ ਰੰਗ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਇਸ਼ਕ ਮਿਜਾਜ਼ੀ ਦੇ ਨਾਲ ਨਾਲ ਇਸ਼ਕ ਹਕੀਕੀ ਦੀ ਵੀ ਗੱਲ ਕਰਦਾ ਹੈ ।

ਇਸ ਖ਼ਾਸ ਦਿਨ ਦਾ ਅਨੰਦ ਲੈਣ ਲਈ ਦਰਸ਼ਕ ਆਪਣੀ ਟਿਕਟਾਂ ਬੁੱਕ ਕਰ ਸਕਦੇ ਨੇ। ਇਸ ਲਿੰਕ  https://fb.me/e/1npIuxhiY‘ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ।  ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ । ਜੀ ਹਾਂ ਪੀਟੀਸੀ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਸਮਾਂ ਬੰਨਣਗੇ ।ਇਸ ਤੋਂ ਇਲਾਵਾ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਰੌਣਕਾਂ ਲਗਾਉਣਗੇ । ਇਸ ਸ਼ੋਅ ਦਾ ਲਾਈਵ ਤੁਸੀਂ 7 ਅਗਸਤ, ਦਿਨ ਸ਼ਨਿੱਚਰਵਾਰ,ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network