ਇਸ ਹਫ਼ਤੇ ਪੀਟੀਸੀ ਬਾਕਸ ਆਫ਼ਿਸ ‘ਚ ਦੇਖੋ ਕਾਮੇਡੀ ਫ਼ਿਲਮ ‘ਵਿਆਹ ਦੇ ਸਾਈਡ ਇਫੈਕਟਸ’

written by Lajwinder kaur | January 27, 2022

ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਚ ਕੋਈ ਵੀ ਕਮੀ ਨਹੀਂ ਰੱਖਦਾ। ਨਵੇਂ ਗੀਤਾਂ ਤੋਂ ਲੈ ਕੇ ਨਵੀਂ ਫ਼ਿਲਮਾਂ ਸਭ ਦਾ ਅਨੰਦ ਮਿਲਦਾ ਹੈ ਸਿਰਫ ਪੀਟੀਸ ਪੰਜਾਬੀ ਉੱਤੇ। ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਚੈਨਲ ਉੱਤੇ। ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅਜ਼ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ ਹਨ। ਇਸ ਸਿਲਸਿਲੇ ਦੇ ਤਹਿਤ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹਰ ਹਫਤੇ ਪੀਟੀਸੀ ਬਾਕਸ ਆਫ਼ਿਸ ਦੇ ਹੇਠ ਨਵੀਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਦਿਖਾਈ ਜਾਂਦੀ ਹੈ । ਇਨ੍ਹਾਂ ਫ਼ਿਲਮਾਂ ਦਾ ਵਿਸ਼ੇ ਨਵੇਂ ਅਤੇ ਵੱਖਰੇ ਹੁੰਦੇ ਹਨ। ਇਸੇ ਲੜੀ ਦੇ ਤਹਿਤ ਇਸ ਵਾਰ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।

inside image of viah de side effects

ਹੋਰ ਪੜ੍ਹੋ : ਕਭੀ ਖੁਸ਼ੀ ਕਭੀ ਗਮ 'ਚ ਨਜ਼ਰ ਆਈ 'ਛੋਟੀ ਕਰੀਨਾ' ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਮਾਲਵਿਕਾ ਰਾਜ 'ਬੇਬੋ' ਤੋਂ ਵੀ ਜ਼ਿਆਦਾ ਗਲੈਮਰਸ ਆ ਰਹੀ ਹੈ ਨਜ਼ਰ

ਜੀ ਹਾਂ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਵਿਆਹ ਦੇ ਸਾਈਡ ਇਫੈਕਟਸ’ ਇਸ ਹਫਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਇਹ ਫ਼ਿਲਮ ਦਰਸ਼ਕਾਂ ਨੂੰ ਹਾਸੇ ਦਾ ਡੌਜ਼ ਦੇਵੇਗੀ। ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਦੀਪਕ ਰਾਜਾ ਤੇ ਦਿਲਪ੍ਰੀਤ ਸਿੰਘ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ 'ਬੋਰਿੰਗ ਡੇਅ' ਡਾਇਲਾਗ ਤੋਂ ਬਣਾਇਆ ਸ਼ਾਨਦਾਰ ਵੀਡੀਓ, ਯਸ਼ਰਾਜ ਮੁਖਤੇ ਨੇ ਫਿਰ ਲੁੱਟੀ ਵਾਹ ਵਾਹੀ, ਦੇਖੋ ਵੀਡੀਓ

ਸੋ ਦੇਖਣਾ ਨਾ ਭੁੱਲਣਾ ਵਿਆਹ ਦੇ ਸਾਈਡ ਇਫੈਕਟਸ ਫ਼ਿਲਮ 28 ਜਨਵਰੀ ਦਿਨ ਸ਼ੁੱਕਰਵਾਰ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ ਉੱਤੇ। ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਆਫਿਸ ਦੇ ਤਹਿਤ ਕਈ ਸ਼ਾਰਟ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

 

View this post on Instagram

 

A post shared by PTC Punjabi (@ptcpunjabi)

You may also like