9 ਅਕਤੂਬਰ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦਾ ਗ੍ਰੈਂਡ ਫਿਨਾਲੇ

written by Shaminder | October 07, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7)  ਦਾ ਗ੍ਰੈਂਡ ਫਿਨਾਲੇ (Grand Finale)  9 ਅਕਤੂਬਰ, ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਇਸ ਗ੍ਰੈਂਡ ਫਿਨਾਲੇ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ 9  ਅਕਤੂਬਰ ਨੂੰ ਰਾਤ 7:30 ਵਜੇ ਮਾਣ ਸਕਦੇ ਹੋ । ਇਸ ਗ੍ਰੈਂਡ ਫਿਨਾਲੇ ਦੇ ਦੌਰਾਨ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਰੌਣਕਾਂ ਲਗਾੳੇੁਣਗੇ ।

Grand Finale,,-min

ਹੋਰ ਪੜ੍ਹੋ : ਆਪਣੀ ਸੱਸ ਦੇ ਨਾਲ ਚਾਹ ਦਾ ਲੁਤਫ ਲੈਂਦੇ ਨਜ਼ਰ ਆਏ ਰੋਹਨਪ੍ਰੀਤ ਸਿੰਘ

ਜਿਸ ‘ਚ ਅਖਿਲ ਤੇ ਬਾਣੀ ਸੰਧੂ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਾਹਿਬਾਨ ਮਿਸ ਪੂਜਾ, ਬੀਰ ਸਿੰਘ ਅਤੇ ਸਚਿਨ ਆਹੁਜਾ । ਹੁਣ ਵੇਖਣਾ ਇਹ ਹੋਵੇਗਾ ਕਿ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-7 ‘ਚ ਕਿਹੜਾ ਬੱਚਾ ਇਹ ਖਿਤਾਬ ਜਿੱਤਦਾ ਹੈ ।

Grand Finale,,-min (1)

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਰਿਆਲਟੀ ਸ਼ੋਅ ‘ਚ ਸ਼ਾਮਿਲ ਹੋਏ ਸਾਰੇ ਬੱਚੇ ਵੱਖ-ਵੱਖ ਰਾਊਂਡ ‘ਚ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਪਰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਗ੍ਰੈਂਡ ਫਿਨਾਲੇ ‘ਚ ਇਹ ਤੈਅ ਹੋ ਜਾਵੇਗਾ ਕਿ ਕਿਹੜਾ ਬੱਚਾ ਜੱਜ ਸਾਹਿਬਾਨ ਦਾ ਦਿਲ ਜਿੱਤ ਕੇ ਆਪਣੀ ਗਾਇਕੀ ਦੇ ਹੁਨਰ ਦੇ ਨਾਲ ਸਭ ਨੂੰ ਪ੍ਰਭਾਵਿਤ ਕਰੇਗਾ । ਇਸ ਤੋਂ ਇਲਾਵਾ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਆਗਾਜ਼ ਵੀ ਬਹੁਤ ਜਲਦ ਹੋਣ ਜਾ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)

0 Comments
0

You may also like