ਆਯੁਸ਼ਮਾਨ ਖੁਰਾਣਾ ਦੀ ਫਿਲਮ 'ਵਧਾਈ ਹੋ' ਦਾ ਟ੍ਰੇਲਰ ਪਾ ਰਿਹਾ ਧੁੰਮਾਂ 

written by Shaminder | September 11, 2018 11:30am

ਆਯੁਸ਼ਮਾਨ ਖੁਰਾਣਾ ਮੁੜ ਤੋਂ ਆਪਣੀ ਨਵੀਂ ਫਿਲਮ 'ਵਧਾਈ ਹੋ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ । ਆਯੁਸ਼ਮਾਨ ਖੁਰਾਣਾ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਲੀਕ ਤੋਂ ਹੱਟ ਕੇ ਕੰਮ ਕੀਤਾ ਹੈ । ਇਸ ਫਿਲਮ 'ਚ ਆਯੁਸ਼ਮਾਨ ਖੁਰਾਣਾ ਅਤੇ ਸਾਨੀਆ ਮਲਹੋਤਰਾ ਇਸ ਫਿਲਮ ਦੇ ਲੀਡ ਰੋਲ 'ਚ ਨਜ਼ਰ ਆਉਣਗੇ।ਫਿਲਮ ਨੂੰ ਡਾਇਰੈਕਟ ਕੀਤਾ ਹੈ ਅਮਿਤ ਰਵਿੰਦਰਨਾਥ ਸ਼ਰਮਾ ਨੇ ।ਇਹ ਫਿਲਮ ਉੱਨੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਫਿਲਮ ਦਾ ਟ੍ਰੇਲਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।

ਹੋਰ ਵੇਖੋ : ਚੰਨ ਦੇ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਹਨ ਆਯੂਸ਼ਮਾਨ ਖੁਰਾਣਾ ਆਪਣੇ ਇਸ ਗੀਤ ਵਿੱਚ

https://www.youtube.com/watch?v=unAljCZMQYw

'ਵਿੱਕੀ ਡੋਨਰ' ਵਰਗੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰਆਤ ਕਰਨ ਵਾਲੇ ਆਯੁਸ਼ਮਾਨ ਖੁਰਾਣਾ ਦੀ ਇਹ ਨਵੀਂ ਫਿਲਮ ਦੀ ਕਹਾਣੀ ਵੀ aਨ੍ਹਾਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ । ਫਿਲਮ ਦਾ ਟ੍ਰੇਲਰ ਵੇਖਣ ਨੂੰ ਕਾਫੀ ਦਿਲਚਸਪ ਲੱਗਦਾ ਹੈ । ਕਿਉੁਂਕਿ ਜਿਸ ਉਮਰ 'ਚ ਉਨ੍ਹਾਂ ਦਾ ਵਿਆਹ ਹੋਣਾ ਹੁੰਦਾ ਹੈ ,ਪਰ ਇਸ ਉਮਰ ਚ ਉਨ੍ਹਾਂ ਦੀ ਮਾਂ ਬਣੀ ਨੀਨਾ ਗੁਪਤਾ ਗਰਭਵਤੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੁਨ੍ਹਾਂ ਦੀ ਜ਼ਿੰਦਗੀ 'ਚ ਹੱਫੜਾ ਦੱਫੜੀ ਮੱਚ ਜਾਂਦੀ ਹੈ ।

ਨੀਨਾ ਗੁਪਤਾ ਦੇ ਪਤੀ ਦਾ ਕਿਰਦਾਰਰ ਗਜਰਾਜ ਰਾਵ ਨਿਭਾ ਰਹੇ ਨੇ ।ਇਸ ਫਿਲਮ ਦਾ ਟ੍ਰੇਲਰ ਵੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਦੀ ਕਹਾਣੀ ਥੋੜਾ ਹੱਟ ਕੇ ਹੈ । ਪਰ ਆਯੁਸ਼ਮਾਨ ਖੁਰਾਣਾ ਜੋ ਕਿ ਵੱਖਰੀ ਕਿਸਮ ਦੀਆਂ ਫਿਲਮਾਂ ਕਰਕੇ ਜਾਣੇ ਜਾਂਦੇ ਨੇ ਇਸ ਫਿਲਮ 'ਚ ਵੀ ਉਹ 'ਵਿੱਕੀ ਡੋਨਰ', 'ਜ਼ੋਰ ਲਗਾ ਕੇ ਹਈਸ਼ਾ' ਸਣੇ ਹੋਰ ਕਈ ਫਿਲਮਾਂ ਅਜਿਹੀਆਂ ਨੇ ਜਿਨ੍ਹਾਂ ਦੀ ਕਹਾਣੀ ਲੀਕ ਤੋਂ ਹੱਟ ਕੇ ਸੀ ਅਤੇ ਇਨਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵਧੀਆ ਕਲੈਕਸ਼ਨ ਕੀਤੀ । ਪਰ ਹੁਣ ਆਪਣੀ ਇਸ ਫਿਲਮ ਰਾਹੀਂ ਲੋਕਾਂ 'ਚ ਉਸੇ ਤਰ੍ਹਾਂ ਦੀ ਥਾਂ ਬਨਾਉਣ 'ਚ ਉਹ ਕਾਮਯਾਬ ਰਹਿਣਗੇ ਕਿ ਨਹੀਂ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ।

You may also like