ਕੰਨਿਆ ਭਰੂਣ ਹੱਤਿਆ ਦੇ ਨਾਲ–ਨਾਲ ਭ੍ਰਿਸ਼ਟ ਮੈਡੀਕਲ ਸੇਵਾਵਾਂ ਦੀ ਪੋਲ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਗਿੱਧ'

Written by  Shaminder   |  December 28th 2019 03:59 PM  |  Updated: December 28th 2019 03:59 PM

ਕੰਨਿਆ ਭਰੂਣ ਹੱਤਿਆ ਦੇ ਨਾਲ–ਨਾਲ ਭ੍ਰਿਸ਼ਟ ਮੈਡੀਕਲ ਸੇਵਾਵਾਂ ਦੀ ਪੋਲ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਗਿੱਧ'

ਪੀਟੀਸੀ ਬਾਕਸ ਆਫ਼ਿਸ ਵੱਲੋਂ ਆਏ ਹਫ਼ਤੇ ਨਵੀਂ ਕਹਾਣੀ ਪੇਸ਼ ਕੀਤੀ ਜਾਂਦੀ ਹੈ । ਇਸ ਵਾਰ ਵੀ ਪੀਟੀਸੀ ਬਾਕਿਸ ਆਫ਼ਿਸ ਦੀ ਫ਼ਿਲਮ 'ਗਿੱਧ' 'ਚ ਸਮਾਜ 'ਚ ਫੈਲੀ ਕੁਰੀਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੀ ਹਾਂ ਇਸ ਵਾਰ ਫ਼ਿਲਮ 'ਗਿੱਧ' ਵਿੱਚ ਸਮਾਜ ਨੂੰ ਘੁਣ ਵਾਂਗ ਖਾ ਰਹੀ ਕੰਨਿਆ ਭਰੂਣ ਹੱਤਿਆ ਦੇ ਵਿਸ਼ੇ ਨੂੰ ਪੇਸ਼ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਮੁੰਡਿਆਂ ਦੀ ਚਾਹਤ ਵਿੱਚ ਔਰਤਾਂ ਹੀ ਬੱਚੀ ਨੂੰ ਜਨਮ ਦੇਣ ਤੋਂ ਗੁਰੇਜ਼ ਕਰਦੀਆਂ ਨੇ ।

ਹੋਰ ਵੇਖੋ:ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਸਿੱਖਿਆ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੂਲ ਮੰਤਰ’, ਦੇਖੋ ਵੀਡੀਓ

https://www.facebook.com/ptcpunjabi/videos/460644204837074/

ਜਿਸ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ।ਹਾਲਾਂ ਕਿ ਇਸ ਲਈ ਸਖ਼ਤ ਕਨੂੰਨ ਵੀ ਬਣਾਏ ਗਏ ਨੇ ਪਰ ਕੁਝ ਅਫ਼ਸਰਸ਼ਾਹਾਂ ਦੀ ਮਿਲੀਭੁਗਤ ਨਾਲ ਇਹ ਗੌਰਖਧੰਦਾ ਚੱਲ ਰਿਹਾ ਹੈ ।

ptc box office movie ptc box office movie

ਕੰਨਿਆ ਭਰੂਣ ਹੱਤਿਆ ਦੇ ਨਾਲ ਨਾਲ ਇਹ ਫ਼ਿਲਮ ਭ੍ਰਿਸ਼ਟ ਸਿਹਤ ਸੇਵਾਵਾਂ ਦੀ ਵੀ ਪੋਲ ਖੋਲਦੀ ਨਜ਼ਰ ਆਏਗੀ ।ਫ਼ਿਲਮ ਦਾ ਸਕਰੀਨ ਪਲੇਅ ਅਤੇ ਦਮਦਾਰ ਡਾਇਲਾਗਸ ਗਿਰਿਸ਼ ਧਮੀਜਾ ਨੇ ਲਿਖੇ ਹਨ ।ਜਦੋਂਕਿ ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਰਾਜੇਸ਼ ਅਮਰ ਲਾਲ ਬੱਬਰ ਦੀ ਹੈ । ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ 3 ਜਨਵਰੀ,ਦਿਨ ਸ਼ੁੱਕਰਵਾਰ ਸ਼ਾਮ 6:45 ਵਜੇ ਵੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network