First Look ‘ਚ ਨਜ਼ਰ ਆਉਣਗੇ ਪੰਜਾਬੀ ਗਾਇਕ ਰੂਪ ਜੈ ਸਿੰਘ, ਕਰਨਗੇ ਖ਼ਾਸ ਗੱਲਬਾਤ

Written by  Lajwinder kaur   |  February 20th 2020 06:10 PM  |  Updated: February 20th 2020 06:10 PM

First Look ‘ਚ ਨਜ਼ਰ ਆਉਣਗੇ ਪੰਜਾਬੀ ਗਾਇਕ ਰੂਪ ਜੈ ਸਿੰਘ, ਕਰਨਗੇ ਖ਼ਾਸ ਗੱਲਬਾਤ

ਫਰਸਟ ਲੁੱਕ ਪੀਟੀਸੀ ਪੰਜਾਬੀ ਦਾ ਅਜਿਹਾ ਪ੍ਰੋਗਰਾਮ ਹੈ ਜਿਸ 'ਚ ਪੰਜਾਬ ਦੇ ਉਭਰਦੇ ਹੋਏ ਪੰਜਾਬੀ ਸਿਤਾਰਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰਵਾਇਆ ਜਾਂਦਾ ਹੈ । ਇਸ ਸ਼ੋਅ ਦੇ ਨਾਲ ਨਵੇਂ ਕਲਾਕਾਰ ਨੂੰ ਇੱਕ ਵੱਡਾ ਮੰਚ ਮਿਲਦਾ ਹੈ ਜਿੱਥੇ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੇ ਨੇ ।

ਹੋਰ ਵੇਖੋ:ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ

ਇਸ ਵਾਰ ਇਸ ਸ਼ੋਅ ਦੀ ਰੌਣਕ ਬਨਣਗੇ ਪੰਜਾਬੀ ਗਾਇਕ ਰੂਪ ਜੈ ਸਿੰਘ,  ਜੋ ਹਾਲ ਹੀ ‘ਚ ਆਪਣੇ ਨਵੇਂ ਗੀਤ ‘ਆਸਟ੍ਰੇਲੀਆ’ (Australia) ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ । ਜੀ ਹਾਂ ਇਸ ਦਰਦ ਭਰੇ ਗੀਤ ਨੂੰ ਰੂਪ ਜੈ ਸਿੰਘ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਫਰਸਟ ਲੁੱਕ ਸ਼ੋਅ ‘ਚ ਉਹ ਆਪਣੀ ਗਾਇਕੀ ਦੇ ਸਫ਼ਰ ਬਾਰੇ ਤੇ ਆਸਟ੍ਰੇਲੀਆ ਗਾਣੇ ਨਾਲ ਜੁੜੀਆਂ ਗੱਲਾਂ ਬਾਰੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਨਗੇ । ਉਨ੍ਹਾਂ ਦੇ ਆਸਟ੍ਰੇਲੀਆ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਸਕਲਿਉਸਿਵ ਚਲਾਇਆ ਗਿਆ ਸੀ ।

ਰੂਪ ਜੈ ਸਿੰਘ ਨਾਲ ਖ਼ਾਸ ਮੁਲਾਕਾਤ ਦਾ ਇਹ ਪ੍ਰੋਗਰਾਮ ਇਸ ਸ਼ੁੱਕਰਵਾਰ (21 ਫਰਵਰੀ) ਦੁਪਹਿਰੇ 12.30 ਵਜੇ ‘ਤੇ ਪੀਟੀਸੀ ਚੱਕ ਦੇ ਉੱਤੇ ਦੇਖਣ ਨੂੰ ਮਿਲੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network