ਅੱਜ ਰਾਤ ਹੁਨਰ ਅਤੇ ਹਾਸਿਆਂ ਦੀ ਸੱਜੇਗੀ ਮਹਿਫ਼ਲ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’

written by Lajwinder kaur | August 26, 2020

ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਦੁਨੀਆ ਦਾ ਪਹਿਲਾ ਵੱਡੇ ਤੇ ਆਨਲਾਈਨ ਅਵਾਰਡ ਪ੍ਰੋਗਰਾਮ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਹੁਣ ਉਹ ਪੰਜਾਬੀਆਂ ਦੇ ਟੈਲੇਂਟ ਨੂੰ ਜੱਗ ਜ਼ਾਹਿਰ ਕਰ ਰਹੇ ਨੇ  ।

ਹੋਰ ਵੇਖੋ :ਬਾਲੀਵੁੱਡ ਦਾ ਮਸ਼ਹੂਰ ਫ਼ਿਲਮ ਨਿਰਮਾਤਾ ਬਣਾ ਰਿਹਾ ਹੈ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਫ਼ਿਲਮ, ਬਾਲੀਵੁੱਡ ਦੇ ਇਹ ਅਦਾਕਾਰ ਨਿਭਾਅ ਸਕਦੇ ਹਨ ਚਮਕੀਲੇ ਦਾ ਕਿਰਦਾਰ ਪੀਟੀਸੀ ਪੰਜਾਬੀ ‘ਹੁਨਰ ਪੰਜਾਬ ਦਾ’ ਦੇ ਨਾਲ ਪੰਜਾਬੀਆਂ ਨੂੰ ਮੌਕਾ ਦੇ ਰਹੇ ਨੇ ਜਿਸ ਰਾਹੀਂ ਉਹ ਆਪਣਾ ਵੱਖਰਾ ਹੁਨਰ ਦੁਨੀਆ ਦੇ ਸਾਹਮਣੇ ਰੱਖ ਸਕਣ । ਇਸ ਹਫ਼ਤੇ ਵੀ ਵੱਖ-ਵੱਖ ਪ੍ਰਤੀਭਾਗੀ ਆਪਣੇ ਹੁਨਰ ਨੂੰ ਪੇਸ਼ ਕਰਨਗੇ । ਅੱਜ ਰਾਤ ਵੀ ਹਾਸਿਆਂ ਦੇ ਤੜਕੇ ਦੇ ਨਾਲ ਦੇਖਣ ਨੂੰ ਮਿਲੇਗਾ ਕਮਾਲ ਦਾ ਟੈਲੇਂਟ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.30 ਵਜੇ ‘ਹੁਨਰ ਪੰਜਾਬ ਦਾ’ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅ ਦਰਸ਼ਕ ਪੀਟੀਸੀ ਪਲੇਅ ਐੱਪ ਉੱਤੇ ਵੀ ਦੇਖ ਸਕਦੇ ਹੋ ।

0 Comments
0

You may also like