ਇਸ ਵਾਰ ‘ਪੀਟੀਸੀ ਟੌਪ-10’ ’ਚ ਲੱਗੇਗਾ ਐਂਟਰਟੇਨਮੈਂਟ ਦਾ ਡਬਲ ਤੜਕਾ

written by Rupinder Kaler | September 04, 2019

ਇਸ ਵਾਰ ‘ਪੀਟੀਸੀ ਟੌਪ-10’ ਵਿੱਚ ਐਂਟਰਟੇਨਮੈਂਟ ਦਾ ਡਬਲ ਤੜਕਾ ਲੱਗਣ ਜਾ ਰਿਹਾ ਹੈ ਕਿਉਂਕਿ ਸੁੱਖੀ ਇਸ ਵਾਰ ਉਹਨਾਂ ਲੋਕਾਂ ਦੀ ਪੋਲ ਖੋਲਣ ਜਾ ਰਹੀ ਹੈ, ਜਿਹੜੇ ਕਰਦੇ ਕੁਝ ਹੋਰ ਨੇ ਤੇ ਦਿਖਾਉਂਦੇ ਕੁਝ ਹੋਰ ਹਨ । ਸੁੱਖੀ ਕੋਟ ਫਤੁਹੀ ਦੀ ਕਮੇਡੀ ਤੁਹਾਨੂੰ ਖੂਬ ਹਸਾਏਗੀ ਇਸ ਦੀ ਗਰੰਟੀ ਸੁੱਖੀ ਖੁਦ ਦਿੰਦੀ ਹੈ । ਕਮੇਡੀ ਦੇ ਨਾਲ ਨਾਲ ਤੁਸੀਂ ਇਸ ਹਫ਼ਤੇ ਦੇ ਟੌਪ 10 ਗਾਣਿਆਂ ਦਾ ਵੀ ਮਜ਼ਾ ਲਵੋਗੇ, ਜਿਹੜੇ ਕਿ ਇਸ ਹਫ਼ਤੇ ਸਭ ਤੋਂ ਵੱਧ ਸੁਣੇ ਗਏ ਹਨ ।

ਸੁੱਖੀ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਉਹਨਾਂ ਗੱਲਾਂ ਤੋਂ ਵੀ ਪਰਦਾ ਚੁੱਕੇਗੀ ਜਿਹੜੀਆਂ ਕਿ ਸਭ ਤੋਂ ਲੁਕੀਆਂ ਰਹਿੰਦੀਆ ਹਨ । ਹੁਣ ਦੇਰ ਕਿਸ ਗੱਲ ਦੀ ਪੀਟੀਸੀ ਪੰਜਾਬੀ ’ਤੇ ਦੇਖੋ ‘ਪੀਟੀਸੀ ਟੌਪ-10’ 6 ਸਤੰਬਰ ਨੂੰ ਰਾਤ 9.30 ਵਜੇ ।

0 Comments
0

You may also like