ਗੈਰੀ ਸੰਧੂ ਨੇ ਆਪਣੀ ਬਜ਼ੁਰਗ ਫੈਨ ਨੂੰ ਕੁਝ ਇਸ ਤਰ੍ਹਾਂ ਦਿੱਤੀ ਖੁਸ਼ੀ, ਦੇਖੋ ਵੀਡੀਓ

Written by  Lajwinder kaur   |  August 07th 2019 01:00 PM  |  Updated: August 07th 2019 01:00 PM

ਗੈਰੀ ਸੰਧੂ ਨੇ ਆਪਣੀ ਬਜ਼ੁਰਗ ਫੈਨ ਨੂੰ ਕੁਝ ਇਸ ਤਰ੍ਹਾਂ ਦਿੱਤੀ ਖੁਸ਼ੀ, ਦੇਖੋ ਵੀਡੀਓ

ਪੰਜਾਬੀ ਗੀਤਕਾਰ ਤੇ ਗਾਇਕ ਗੈਰੀ ਸੰਧੂ ਜਿਹੜੇ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਖੁਸ਼ਮਿਜ਼ਾਜ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਆਪਣੇ ਫੈਨਜ਼ ਪ੍ਰਤੀ ਪਿਆਰ ਅਕਸਰ ਉਨ੍ਹਾਂ ਦੀਆਂ ਇੰਸਟਾ ਸਟੋਰੀਆਂ ਤੇ ਤਸਵੀਰਾਂ ਚ ਦੇਖਣ ਨੂੰ ਮਿਲਦਾ ਰਹਿੰਦਾ ਹੈ। ਉਨ੍ਹਾਂ ਦੇ ਸਟੇਜ ਸ਼ੋਅ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਛਾਈਆਂ ਰਹਿੰਦੀਆਂ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੀ ਬਜ਼ੁਰਗ ਫੈਨ ਨਾਲ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਕਿ ਇੱਕ ਬੀਬੀ ਗੈਰੀ ਸੰਧੂ ਨਾਲ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਗੈਰੀ ਸੰਧੂ ਨੂੰ ਮਿਲਕੇ ਇਹ ਬੀਬੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਗੈਰੀ ਸੰਧੂ ਤੇ ਬੀਬੀ ਦਾ ਇਹ ਅੰਦਾਜ਼ ਸਭ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਵੇਖੋ:ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਜੇ ਗੱਲ ਕਰੀਏ ਗੈਰੀ ਸੰਧੂ ਦੇ ਕੰਮ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਯੇ ਯਾਰੀਆਂ’ ‘ਚ ‘ਯੂ ਐਂਡ ਆਈ’ ਤੇ ‘ਮੇਰੀ ਆਕੜ’ ਵਰਗੇ ਗਾਣਿਆਂ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦਰਸ਼ਕਾਂ ਵੱਲੋਂ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੈਰੀ ਸੰਧੂ ਤੇ ਗੁਰਲੇਜ਼ ਅਖ਼ਤਰ ਦਾ ਗੀਤ ‘ਟੇਕ ਆਫ਼’ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਹਨ। ਉਨ੍ਹਾਂ ਵੱਲੋਂ ਲਿਖੇ ਗਾਣੇ ਵੀ ਕਈ ਨਾਮੀ ਗਾਇਕ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network