ਐਮੀ ਵਿਰਕ ਦੇ ਕਿਵੇਂ ਚੱਲਦੇ ਨੇ ਤੁੱਕੇ, ਦੇਖੋ ਵਾਇਰਲ ਵੀਡੀਓ

Written by  Lajwinder kaur   |  June 21st 2019 12:27 PM  |  Updated: June 21st 2019 12:27 PM

ਐਮੀ ਵਿਰਕ ਦੇ ਕਿਵੇਂ ਚੱਲਦੇ ਨੇ ਤੁੱਕੇ, ਦੇਖੋ ਵਾਇਰਲ ਵੀਡੀਓ

ਪੰਜਾਬੀ ਗਾਇਕ ਤੇ ਬੇਹੱਦ ਸ਼ਾਨਦਾਰ ਅਦਾਕਾਰ ਐਮੀ ਵਿਰਕ ਜੋ ਕਿ ਆਪਣੇ ਬਾਲੀਵੁੱਡ ਡੈਬਿਊ ਫ਼ਿਲਮ ’83 ਦੇ ਨਾਲ ਕਰਨ ਜਾ ਰਹੇ ਨੇ ਤੇ ਏਨੀਂ ਦਿਨੀਂ ਸ਼ੂਟਿੰਗ ਦੇ ਲਈ ਲੰਡਨ ਗਏ ਹਨ। ਜੀ ਹਾਂ ਉਹ ਕਬੀਰ ਖ਼ਾਨ ਦੀ ਫ਼ਿਲਮ 83 ਦੀ ਪੂਰੀ ਟੀਮ ਦੇ ਨਾਲ ਵਿਦੇਸ਼ ਦੀ ਧਰਤੀ ਉੱਤੇ ਪਹੁੰਚੇ ਹੋਏ ਹਨ। ਜਿੱਥੇ ਉਹ ਫ਼ਿਲਮ ਦੀ ਸ਼ੂਟਿੰਗ ‘ਚ ਮਸ਼ਰੂਫ਼ ਚੱਲ ਰਹੇ ਹਨ। ਸ਼ੂਟਿੰਗ ਤੋਂ ਹੱਟ ਫ਼ਿਲਮ ਦੇ ਬਾਕੀ ਕਲਾਕਾਰਾਂ ਦੇ ਨਾਲ ਉਨ੍ਹਾਂ ਦੀ ਮਸਤੀ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਹ ਪੂਲ ਟੇਬਲ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦਾ ਇੱਕ ਸਾਥੀ ਕਾਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਐਮੀ ਦੇ ਤੁੱਕੇ ਦੇ ਚੱਲ ਰਹੇ ਨੇ। ਐਮੀ ਦੀ ਇਹ ਮਸਤੀ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤੀ ਜਾ ਰਹੀ ਹੈ।

 

View this post on Instagram

 

Team #83squad playing #billiards @ammyvirk @saqibsaleem @83thefilm #wmk #keepsupporting

A post shared by Ammy Virk Fans Club (@ammyvirkfansclub) on

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਅੰਬਰ ਢਿੱਲੋਂ ਦੇ ਵਿਆਹ ਦੀਆਂ ਹਾਈ ਲਾਈਟਸ ਵੀਡੀਓ ਹੋਈ ਸ਼ੋਸਲ ਮੀਡੀਆ ਉੱਤੇ ਵਾਇਰਲ, ਦੇਖੋ ਵੀਡੀਓ

ਐਮੀ ਵਿਰਕ ਕਬੀਰ ਖ਼ਾਨ ਦੀ ਫ਼ਿਲਮ ਚ ਤੇਜ਼ ਗੇਦਬਾਜ਼ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਬਾਲੀਵੁੱਡ ਦੇ ਕਈ ਨਾਮੀ ਅਦਾਕਾਰ ਰਣਵੀਰ ਸਿੰਘ, ਸਕੀਬ ਸਲੀਮ, ਤਾਹਿਰ ਰਾਜ ਭਸੀਨ, ਜੀਵਾ, ਚਿਰਾਗ ਪਾਟਿਲ ਤੋਂ ਇਲਾਵਾ ਪੰਜਾਬੀ ਗਾਇਕ ਹਾਰਡੀ ਸੰਧੂ ਵੀ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network