Advertisment

ਗੈਰੀ ਸੰਧੂ ਨੇ ਸਾਂਝਾ ਕੀਤਾ ਕਿੱਸਾ ਜਦੋਂ ਵਿਦੇਸ਼ ‘ਚ ਬਿਲਡਰ ਦਾ ਕਰਦੇ ਸੀ ਕੰਮ ਤਾਂ ਕੁੜੀਆਂ ਦੇਖਦੀਆਂ...,ਦੇਖੋ ਵਾਇਰਲ ਵੀਡੀਓ

author-image
By Lajwinder kaur
New Update
ਗੈਰੀ ਸੰਧੂ ਨੇ ਸਾਂਝਾ ਕੀਤਾ ਕਿੱਸਾ ਜਦੋਂ ਵਿਦੇਸ਼ ‘ਚ ਬਿਲਡਰ ਦਾ ਕਰਦੇ ਸੀ ਕੰਮ ਤਾਂ ਕੁੜੀਆਂ ਦੇਖਦੀਆਂ...,ਦੇਖੋ ਵਾਇਰਲ ਵੀਡੀਓ
Advertisment
ਪੰਜਾਬੀ ਗਾਇਕ ਗੈਰੀ ਸੰਧੂ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਵਿਦੇਸ਼ ਦਾ ਕਿੱਸਾ ਸੁਣਾਉਂਦੇ  ਹੋਏ ਨਜ਼ਰ ਆ ਰਿਹਾ ਹੈ । ਗੈਰੀ ਸੰਧੂ ਨੇ ਦੱਸਿਆ ਕਿ ਉਹ ਜਦੋਂ ਵਿਦੇਸ਼ ‘ਚ ਬਿਲਡਰ ਦਾ ਕੰਮ ਕਰਦੇ ਸੀ ਤਾਂ ਕੰਮ ਕਰਕੇ ਉਨ੍ਹਾਂ ਦੇ ਹੱਥ-ਪੈਰ ਲਿਬੜੇ ਹੁੰਦੇ ਸੀ, ਮੂੰਹ ‘ਤੇ ਮਿੱਟੀ ਹੁੰਦੀ ਸੀ । ਕੋਈ ਕੁੜੀ ਦੇਖਦੀ ਵੀ ਨਹੀਂ ਸੀ । ਫਿਰ ਉਨ੍ਹਾਂ ਦੇ ਵਲੈਤੀ ਯਾਰ ਨੇ ਸਿਖਾਇਆ ਕਿਵੇਂ ਬਣ-ਠਣ ਕੇ ਰਹਿਣਾ ਚਾਹੀਦਾ ਹੈ । ਵਲੈਤੀ ਮਿੱਤਰ ਵੱਲੋਂ ਦੱਸੀ ਗੱਲਾਂ ਉਨ੍ਹਾਂ ਨੇ ਆਪਣੇ ਗੀਤ ਟੌਹਰ ‘ਚ ਲਿਖ ਕੇ ਦਰਸ਼ਕਾਂ ਅੱਗੇ ਪੇਸ਼ ਕੀਤੀਆਂ ਸਨ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।
Advertisment
ਵੀਡੀਓ ‘ਚ ਉਹ ਅੱਗੇ ਆਪਣੇ ਗੀਤ ਦੇ ਬੋਲ ਵੀ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।
 
View this post on Instagram
 

I’M BACK ???? Special Thanks To @e3uk & @eventimm

A post shared by Garry Sandhu (@officialgarrysandhu) on

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਯਾਹ ਬੇਬੀ, ਵੱਲ੍ਹਾ, ਲਾਈਕ ਯੂ, ਲੱਡੂ, ਰੱਬ ਜਾਣੇ, ਜਾ ਨੀ ਜਾ, ਟੇਚੀ ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ‘ਚੱਲ ਮੇਰਾ ਪੁੱਤ 2’ ਦੇ ਨਾਲ ਇੱਕ ਵਾਰ ਫਿਰ ਤੋਂ ਗੈਰੀ ਸੰਧੂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment