ਦੇਖੋ ਵਾਇਰਲ ਵੀਡੀਓ ਜਦੋਂ ਸ਼ੈਰੀ ਮਾਨ ਨੇ ਅੰਗਰੇਜ਼ੀ ਦੇ ਕੱਢੇ ਵੱਟ

Written by  Lajwinder kaur   |  August 05th 2019 11:13 AM  |  Updated: August 05th 2019 11:16 AM

ਦੇਖੋ ਵਾਇਰਲ ਵੀਡੀਓ ਜਦੋਂ ਸ਼ੈਰੀ ਮਾਨ ਨੇ ਅੰਗਰੇਜ਼ੀ ਦੇ ਕੱਢੇ ਵੱਟ

ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਵੀਡੀਓ ‘ਚ ਸ਼ੈਰੀ ਮਾਨ ਕਾਰ ‘ਚ ਜਾ ਰਹੇ ਨੇ ਤੇ ਉਨ੍ਹਾਂ ਦੇ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਕੇ ਬਹੁਤ ਖੁਸ਼ ਹੋ ਜਾਂਦੇ ਨੇ ਤੇ ਅੰਗਰੇਜ਼ੀ ‘ਚ ਸ਼ੈਰੀ ਮਾਨ ਦੀ ਤਾਰੀਫ਼ ਕਰਦੇ ਨੇ ਤੇ ਨਾਲ ਹੀ ਉਨ੍ਹਾਂ ਵੱਲੋਂ ਗਾਏ ਗੀਤਾਂ ਦੀ। ਉਧਰ ਸ਼ੈਰੀ ਮਾਨ ਵੀ ਅੰਗਰੇਜ਼ੀ ‘ਚ ਹੀ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਅਖ਼ੀਰ ‘ਚ ਸ਼ੈਰੀ ਮਾਨ ਕਹਿੰਦੇ ਨੇ ਬਸ ਇੰਨਾ ਕੁ ਕੰਮ ਹੁੰਦਾ ਏ।

ਹੋਰ ਵੇਖੋ:ਸਮ੍ਰਿਤੀ ਈਰਾਨੀ ਨੂੰ ਕਿਹਾ ਜਾਨਵੀ ਕਪੂਰ ਨੇ ‘ਆਂਟੀ’, ਫੇਰ ਮਿਲਿਆ ਇਹ ਜਵਾਬ

ਇਸ ਵੀਡੀਓ ਰਾਹੀਂ ਉਹ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਜੋ ਅੰਗਰੇਜ਼ੀ ਬੋਲਣ ਤੋਂ ਡਰਦੇ ਨੇ। ਉਨ੍ਹਾਂ ਦੀ ਇਸ ਵਾਇਰਲ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸ਼ੈਰੀ ਬਾਈ ਲਈ ਕਮੈਂਟ ਰਾਹੀਂ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ।  ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲ ਹੀ ‘ਚ ਸ਼ੈਰੀ ਮਾਨ ਵੱਲੋਂ ਗਾਇਆ ਗੀਤ ਫ਼ਿਲਮ ‘ਅਰਦਾਸ ਕਰਾਂ’ ‘ਚ ਸੁਣਨ ਨੂੰ ਮਿਲਿਆ ਹੈ। ‘ਅਰਦਾਸ ਕਰਾਂ’ ਦਾ ‘ਜ਼ਿੰਦਗੀ’ ਗਾਣਾ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network