ਦਿਲਾਂ ਨੂੰ ਛੂਹ ਰਿਹਾ ਹੈ ਇਨ੍ਹਾਂ ਮਾਸੂਮਾਂ ਵੱਲੋਂ ਗਾਇਆ ‘ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦਿਵਾਲੀਆਂ’ ਗੀਤ, ਦੇਖੋ ਵਾਇਰਲ ਵੀਡੀਓ

written by Lajwinder kaur | August 05, 2019

ਸੋਸ਼ਲ ਮੀਡੀਆ ਅਜਿਹਾ ਮਾਧਿਅਮ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਤੇ  ਚਰਚਾ ‘ਚ ਬਣ ਜਾਂਦੀ ਹੈ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੋ ਮਾਸੂਮ ਬੱਚੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ:ਵਿੱਕੀ ਕੌਸ਼ਲ ਨੇ ਜ਼ੋਰਾ ਰੰਧਾਵਾ ਦੇ ਸੁਪਰ ਹਿੱਟ ਗੀਤ ਨਾਲ ਦੱਸਿਆ ਆਉਣ ਵਾਲਾ ਟਾਈਮ ਤੇਰੇ ‘22 ਦਾ’, ਦੇਖੋ ਵੀਡੀਓ ਉਨ੍ਹਾਂ ਵੱਲੋਂ ਗਾਏ ਗੀਤ ‘ਚ ਬਹੁਤ ਦਰਦ ਹੈ ਜਿਸ ਨੂੰ ਸੁਣ ਕੇ ਸਰੋਤੇ ਵੀ ਭਾਵੁਕ ਹੋ ਰਹੇ ਹਨ। ਇਹ ਬੱਚੇ ਦਰਦਭਰੀ ਆਵਾਜ਼ ‘ਚ  ‘ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦਿਵਾਲੀਆਂ’ ਗੀਤ ਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੇ ਗੱਲ ਕਰੀਏ ਬੱਚਿਆਂ ਦੀ ਗਾਇਕੀ ਦੀ ਤਾਂ ਦੋਵਾਂ ਬੱਚਿਆਂ ਨੇ ਬਾਕਮਾਲ ਗਾਇਆ ਹੈ। ਇਹ ਬੱਚੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like