ਸੱਤੀ ਖੋਖੇਵਾਲੀਆ ਦੇ ਗੀਤ ‘ਸੈਲਫਿਸ਼’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  July 21st 2020 05:43 PM  |  Updated: July 21st 2020 05:43 PM

ਸੱਤੀ ਖੋਖੇਵਾਲੀਆ ਦੇ ਗੀਤ ‘ਸੈਲਫਿਸ਼’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਪੀਟੀਸੀ ਰਿਕਾਰਡਜ਼ ਵੱਲੋਂ ਸੱਤੀ ਖੋਖੇਵਾਲੀਆ ਦੀ ਆਵਾਜ਼ ‘ਚ ਗੀਤ ‘ਸੈਲਫਿਸ਼’ ਦਾ ਵਰਲਡ ਪ੍ਰੀਮੀਅਰ 23 ਜੁਲਾਈ,ਦਿਨ ਵੀਰਵਾਰ, ਸਵੇਰੇ 10:00 ਵਜੇ ਕੀਤਾ ਜਾਵੇਗਾ ।ਇਸ ਗੀਤ ਦੇ ਬੋਲ ਖੁਦ ਸੱਤੀ ਖੋਖੇਵਾਲੀਆ ਵੱਲੋਂ ਲਿਖੇ ਗਏ ਹਨ ਜਦੋਂਕਿ ਆਵਾਜ਼ ਵੀ ਉਨ੍ਹਾਂ ਦੀ ਹੋਵੇਗੀ, ਮਿਊਜ਼ਿਕ ਜੱਸੀ ਬ੍ਰਦਰਸ ਦਾ ਹੋਵੇਗਾ।

https://www.instagram.com/p/CC3f9CtBf0z/

ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਜਿਕਰਯੋਗ ਹੈ ਕਿ ਸੱਤੀ ਖੋਖੇਵਾਲੀਆ ਦੇ ਪਹਿਲਾਂ ਵੀ ਬਹੁਤ ਗੀਤ ਮਾਰਕਿਟ ਵਿੱਚ ਆ ਚੁੱਕੇ ਹਨ ਜਿਨਾ ਵਿੱਚ ਕਨੇਡਾ, ਟਰਾਲਾ, ਸੀਟੀਆਂ ਅਤੇ ਗੱਡੀਆਂ ਕਾਫੀ ਪ੍ਰਸਿੱਧ ਰਹੇ ਹਨ।

https://www.instagram.com/p/CC5eyy0JrCX/

ਗੀਤ ਨੂੰ ਯੂ ਟਿਯੂਬ ਰਾਹੀਂ ਪੂਰੀ ਦੁਨੀਆ ਵਿਚ ਦੇਖਿਆ ਤੇ ਸੁਣਿਆ ਜਾ ਸਕੇਗਾ। ਸੱਤੀ ਖੋਖੇਵਾਲੀਆ ਨੇ ਪੂਰਣ ਆਸ ਪ੍ਰਗਟਾਈ ਕਿ ਪਹਿਲੇ ਗੀਤਾਂ ਦੀ ਤਰ੍ਹਾਂ ਇਸ ਗੀਤ ‘ਸੈਲਫਿਸ਼’ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network