ਅੱਜ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਦੇਖੋ ਫ਼ਿਲਮ 'ਚਿੱਠੀ' ਦਾ ਵਰਲਡ ਪ੍ਰੀਮੀਅਰ

Written by  Aaseen Khan   |  July 19th 2019 03:29 PM  |  Updated: July 19th 2019 03:29 PM

ਅੱਜ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਦੇਖੋ ਫ਼ਿਲਮ 'ਚਿੱਠੀ' ਦਾ ਵਰਲਡ ਪ੍ਰੀਮੀਅਰ

ਪੀਟੀਸੀ ਬਾਕਸ ਆਫ਼ਿਸ ਅਜਿਹਾ ਮੰਚ ਜਿਸ 'ਤੇ ਪੰਜਾਬੀ ਸ਼ੌਰਟ ਫ਼ਿਲਮਾਂ ਨੂੰ ਪੂਰੀ ਦੁਨੀਆਂ 'ਚ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਹਫ਼ਤੇ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਫ਼ਿਲਮ 'ਚਿੱਠੀ' ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਫ਼ਿਲਮ ‘ਚਿੱਠੀ’ ਜਿਸ ਨੂੰ ਡਾਇਰੈਕਟ ਕੀਤਾ ਹੈ ਗੌਰਵ ਰਾਣਾ ਨੇ। ਇਸ ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਅਤੇ ਇਸ ਫਿਲਮ ‘ਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਫ਼ਿਲਮ ‘ਚ ਬਿਹਤਰੀਨ ਅਦਾਕਾਰੀ ਕੀਤੀ ਹੈ।

ਹੋਰ ਵੇਖੋ : ਕਾਲਜ ਦੇ ਦਿਨਾਂ ਦੇ ਪਿਆਰ ਤੇ ਕਈ ਪਰਿਵਾਰਕ ਤੰਦਾਂ ਨੂੰ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਚੰਨਾ ਵੇ', ਦੇਖੋ ਵੀਡੀਓ

ਇਸ ਤੋਂ ਪਹਿਲਾਂ ਜਿੰਨੀਆਂ ਵੀ ਫ਼ਿਲਮਾਂ ਦਾ ਪੀਟੀਸੀ ਬਾਕਸ ਆਫ਼ਿਸ 'ਚ ਪੀਟੀਸੀ ਪੰਜਾਬੀ 'ਤੇ ਦਿਖਾਈਆਂ ਗਈਆਂ ਹਨ ਉਹਨਾਂ ਸਭ ਨੂੰ ਹੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਦਰਸ਼ਕਾਂ ਦੀ ਭਾਰੀ ਡਿਮਾਂਡ 'ਤੇ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਚਿੱਠੀ ਫ਼ਿਲਮ ਦੇਖਣ ਨੂੰ ਮਿਲਣ ਵਾਲੀ ਹੈ। ਸੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ‘ਤੇ 19 ਜੁਲਾਈ ਯਾਨੀ ਅੱਜ ਰਾਤ 8:30 ਵਜੇ ਫ਼ਿਲਮ ਚਿੱਠੀ ਦਾ ਵਰਲਡ ਟੀਵੀ ਪ੍ਰੀਮੀਅਰ ਸਿਰਫ਼ ਪੀਟੀਸੀ ਪੰਜਾਬੀ 'ਤੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network