ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ’ ਦਾ ਸੈਮੀਫਿਨਾਲੇ, ਪੰਜਾਬੀ ਮੁਟਿਆਰਾਂ ਦਾ ਜੋਸ਼ ਪਹੁੰਚਿਆ ਸਿਖਰਾਂ ‘ਤੇ

written by Lajwinder kaur | March 10, 2021

‘ਪੀਟੀਸੀ ਪੰਜਾਬੀ’ ਦਾ ਰਿਆਲਟੀ ਸ਼ੋਅ 'ਮਿਸ ਪੀਟੀਸੀ ਪੰਜਾਬੀ 2021'  ਜਿਸ ਦਾ ਕਾਰਵਾਂ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ । ਮੁਟਿਆਰਾਂ ਵੱਖ-ਵੱਖ ਪੜਾਅ ਪੂਰੇ ਕਰਕੇ ਮਿਸ ਪੀਟੀਸੀ ਪੰਜਾਬੀ ਦੇ ਤਾਜ ਵੱਲ ਵੱਧ ਰਹੀਆਂ ਨੇ। ਇਹ ਸ਼ੋਅ ਹੁਣ ਆਪਣੇ ਸੈਮੀਫਿਨਾਲੇ ਤੱਕ ਪਹੁੰਚ ਗਿਆ ਹੈ। ਜਿੱਥੇ ਪੰਜਾਬੀ ਮੁਟਿਆਰਾਂ ਆਪਣੇ ਸੁੰਦਰਤਾ ਤੇ ਆਪਣੇ ਹੁਨਰ ਦੀ ਪ੍ਰਤਿਭਾ ਨੂੰ ਪੇਸ਼  ਕਰ ਰਹੀਆਂ ਨੇ। ਮੁਟਿਆਰਾਂ ਨੂੰ ਵੱਖ-ਵੱਖ ਟਾਈਟਲ ਮਿਲ ਰਹੇ ਨੇ।

inside image of log of miss ptc punjabi 2021

ਹੋਰ ਪੜ੍ਹੋ : ਹਰਸ਼ਦੀਪ ਕੌਰ ਨੇ ਨਵਜੰਮੇ ਬੇਟੇ ਨਾਲ ਗੁਰਦੁਆਰੇ ਸਾਹਿਬ ‘ਚ ਟੇਕਿਆ ਮੱਥਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਰੱਖਿਆ ‘ਹੁਨਰ ਸਿੰਘ’ ਨਾਂਅ

 

miss ptc punajabi 2021 dance form gidha

ਸੋ ਅੱਜ ਰਾਤ ਦੇਖਣ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ ਦਾ ਸੈਮੀਫਿਨਾਲੇ, ਜਿਸ 'ਚ ਪੰਜਾਬਣਾਂ ਪੇਸ਼ ਕਰਨਗੀਆਂ ਪੰਜਾਬੀ ਗਿੱਧੇ ਦੇ ਰੰਗ । ਇਸ ਸ਼ੋਅ ਦਾ ਪ੍ਰਸਾਰਣ ਰਾਤ 7.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਹੋਵੇਗਾ। ਇਸ ਤੋਂ ਇਲਾਵਾ ਸਾਰੇ ਸ਼ੋਅਜ਼ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੇਖ ਸਕਦੇ ਨੇ।

miss ptc punjabi 2021

ਪੀਟੀਸੀ ਪੰਜਾਬੀ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਨੂੰ ਖਾਸ ਪਲੇਟਫਾਰਮ ਮੁਹੱਈਆ ਕਰਵਾਉਂਦੇ ਨੇ, ਜਿਸ ਨਾਲ ਨੌਜਵਾਨ ਆਪਣੀ ਪ੍ਰਤਿਭਾ ਨੂੰ ਜੱਗ ਜਾਹਿਰ ਕਰ ਸਕਦੇ ਨੇ। ਮਿਸ ਪੀਟੀਸੀ ਪੰਜਾਬੀ ਨੇ ਮਨੋਰੰਜਨ ਜਗਤ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ।

 

 

View this post on Instagram

 

A post shared by PTC Punjabi (@ptc.network)
0 Comments
0

You may also like