ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਸਟੂਡੀਓ ਰਾਊਂਡ ਸੁਨੰਦਾ ਸ਼ਰਮਾ ਦੇ ਨਾਲ, ਪੰਜਾਬੀ ਮੁਟਿਆਰਾਂ ਪੇਸ਼ ਕਰਨਗੀਆਂ ਆਪਣਾ ਹੁਨਰ

Written by  Lajwinder kaur   |  February 24th 2021 04:54 PM  |  Updated: February 24th 2021 04:54 PM

ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਸਟੂਡੀਓ ਰਾਊਂਡ ਸੁਨੰਦਾ ਸ਼ਰਮਾ ਦੇ ਨਾਲ, ਪੰਜਾਬੀ ਮੁਟਿਆਰਾਂ ਪੇਸ਼ ਕਰਨਗੀਆਂ ਆਪਣਾ ਹੁਨਰ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਪੰਜਾਬੀ ਮੁਟਿਆਰਾਂ ਦੇ ਹੁਨਰ ਜੱਗ ਜ਼ਾਹਿਰ ਕਰ ਰਿਹਾ ਹੈ । ਮਿਸ ਪੀਟੀਸੀ ਪੰਜਾਬੀ ਨੇ ਮਨੋਰੰਜਨ ਜਗਤ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ।

inside image of ptc punjabi channel

ਹੋਰ ਪੜ੍ਹੋ : ਗਾਇਕ ਬੱਬਲ ਰਾਏ ‘Aahi Gallan Teriyan’ ਗੀਤ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ

ptc punjabi show miss ptc punjabi 2021

ਮਿਸ ਪੀਟੀਸੀ ਪੰਜਾਬੀ 2021 ਜੋ ਕਿ ਇੱਕ-ਇੱਕ ਪੜਾਅ ਪਾਰ ਕਰਕੇ ਅੱਗੇ ਵੱਧ ਰਿਹਾ ਹੈ । ਇਹ ਸ਼ੋਅ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਸਟੂਡੀਓ ਰਾਊਂਡ ਚੱਲ ਰਹੇ ਨੇ, ਜਿਸ ‘ਚ ਸੈਲੀਬ੍ਰਿਟੀ ਗੈਸਟ ਆ ਕੇ ਮੁਟਿਆਰਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। ਅੱਜ ਰਾਤ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਸ ਸ਼ੋਅ ‘ਚ ਸ਼ਿਰਕਤ ਕਰਨਗੇ ।

ptc punjabi image

ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਸੋ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ ਅੱਜ ਰਾਤ 7.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ । ਪੀਟੀਸੀ ਪੰਜਾਬੀ ਦੇ ਸ਼ੋਅਜ਼ ਦਾ ਅਨੰਦ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ ।

 

 

View this post on Instagram

 

A post shared by PTC Punjabi (@ptc.network)

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network