ਅੱਜ ਰਾਤ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’ ਦਾ ਸੈਮੀਫਾਈਨਲ

written by Lajwinder kaur | October 04, 2021 01:56pm

ਪੀਟੀਸੀ ਨੈੱਟਵਰਕ ਜੋ ਕਿ ਆਪਣੇ ਵੱਖਰੇ ਤੇ ਨਵੇਂ ਉਪਰਾਲੇ ਦੇ ਰਾਹੀਂ ਪੰਜਾਬੀ ਤੇ ਪੰਜਾਬੀਅਤ ਦੇ ਲਈ ਹਮੇਸ਼ਾ ਵੱਧ-ਚੜ੍ਹਕੇ ਕੰਮ ਕਰਦਾ ਹੈ। ਏਨੀਂ ਦਿਨੀਂ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7  (Voice Of Punjab Chhota Champ -7) ਖੂਬ ਵਾਹ ਵਾਹੀ ਖੱਟ ਰਿਹਾ ਹੈ। ਜੀ ਹਾਂ ਇਹ ਸ਼ੋਅ ਆਪਣਾ ਕਾਰਵਾਂ ਪੂਰਾ ਕਰਦੇ ਹੋਏ ਆਪਣੀ ਅਖੀਰਲੇ ਪੜਾਅ ਵੱਲ ਵੱਧ ਰਿਹਾ ਹੈ। ਇਸ ਮੁਕਾਬਲੇ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਕਈ ਰਾਊਂਡ ਨੂੰ ਪਾਰ ਕਰਦੇ ਹੋਏ ਸੈਮੀਫਾਈਨਲ ਤੱਕ ਪਹੁੰਚ ਚੁੱਕੇ ਹਨ ।

inside image of vop chhota champ season 7 semi final contests

ਹੋਰ ਪੜ੍ਹੋ : ਹਸਪਤਾਲ ਤੋਂ ਨੇਹਾ ਧੂਪੀਆ ਦੀ ਤਸਵੀਰ ਆਈ ਸਾਹਮਣੇ, ਅਦਾਕਾਰਾ ਸੋਹਾ ਅਲੀ ਸਹੇਲੀ ਨੇਹਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਹਸਪਤਾਲ

ਹੁਣ ਇਹ ਪ੍ਰਤੀਭਾਗੀ ਜੱਜ ਸਾਹਿਬਾਨਾਂ ਦੀ ਪਸੰਦ ਦੇ ਗੀਤ ਗਾਉਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਸੈਮੀਫਾਈਨਲ ‘ਚ ਕਿਹੜਾ ਪ੍ਰਤੀਭਾਗੀ ਜੱਜਾਂ ਦਾ ਦਿਲ ਜਿੱਤ ਕੇ ਫਾਈਨਲ ਰਾਊਂਡ ‘ਚ ਪਹੁੰਚਦੇ ਨੇ।

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

inside image of vop chhota champ -7

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 'Semi Final - Judges Choice Round' ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਸ਼ੋਅ ਦਾ ਟੈਲੀਕਾਸਟ ਕੀਤਾ ਜਾਵੇਗਾ ਅੱਜ ਰਾਤ 7.30ਵਜੇ। ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਚਿਨ ਆਹੂਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ। ਦੱਸ ਦਈਏ ਬਹੁਤ ਜਲਦ  ਪੀਟੀਸੀ ਪੰਜਾਬੀ ‘ਤੇ ਕਈ ਹੋਰ ਰਿਆਲਟੀ ਸ਼ੋਅਜ਼ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜਿਨ੍ਹਾਂ ਦਾ ਮਕਸਦ ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ।

 

 

View this post on Instagram

 

A post shared by PTC Punjabi (@ptcpunjabi)

You may also like