ਪੀਟੀਸੀ ਪੰਜਾਬੀ ‘ਤੇ ਵੇਖੋ ‘ਹੁਨਰ ਪੰਜਾਬ ਦਾ’, ਜੱਜਾਂ ਦੀ ਪਾਰਖੀ ਨਜ਼ਰ ਪਰਖੇਗੀ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ

written by Rupinder Kaler | August 31, 2020

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਇਸੇ ਲੜੀ ਦੇ ਤਹਿਤ ‘ਹੁਨਰ ਪੰਜਾਬ ਦਾ ਸ਼ੋਅ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ । ਇਸ ਸ਼ੋਅ ‘ਚ ਹਰ ਰੋਜ਼ ਪ੍ਰਤੀਭਾਗੀ ਇੱਕ ਤੋਂ ਇੱਕ ਟੈਲੇਂਟ ਦਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਨ੍ਹਾਂ ਦਾ ਟੈਲੇਂਟ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜ਼ਬੂਰ ਹੋ ਜਾਵੋਗੋ।ਕਿਉਂਕਿ ਇਨ੍ਹਾਂ ਪ੍ਰਤੀਭਾਗੀਆਂ ਦੇ ਟੈਲੇਂਟ ਨੂੰ ਵੇਖ ਕੇ ਹਰ ਕੋਈ ਅਸ਼ ਅਸ਼ ਕਰ ਉਠਦਾ ਹੈ । ਸ਼ੋਅ ਦੇ ਜੱਜ ਸਾਰਾ ਗੁਰਪਾਲ, ਜਸਵਿੰਦਰ ਭੱਲਾ ਅਤੇ ਸਚਿਨ ਆਹੁਜਾ ਇਨ੍ਹਾਂ ਦੇ ਟੈਲੇਂਟ ਨੂੰ ਪਰਖ ਰਹੇ । https://www.instagram.com/p/CEjWa_CBG80/ ਪਰ ਇਨ੍ਹਾਂ ਸਭ ਚੋਂ ਉਸ ਕੋਈ ਇੱਕ ਪ੍ਰਤੀਭਾਗੀ ਹੀ ਇਸ ਸ਼ੋਅ ਦਾ ਜੇਤੂ ਬਣੇਗਾ। ਜਿਸ ਨੂੰ ਕਿ ਸ਼ੋਅ 10 ਲੱਖ ਦਾ ਨਕਦ ਇਨਾਮ ਮਿਲੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਜੱਜਾਂ ਦਾ ਦਿਲ ਜਿੱਤਣ ‘ਚ ਕਿਹੜਾ ਪ੍ਰਤੀਭਾਗੀ ਕਾਮਯਾਬ ਰਹਿੰਦਾ ਹੈ । https://www.instagram.com/p/CEg0Mb6l9KE/ ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾ ਰਿਹਾ ਹੈ । ਤੁਸੀਂ ਵੀ ਪੰਜਾਬ ਦੇ ਇਨ੍ਹਾਂ ਹੁਨਰਬਾਜ਼ਾਂ ਦਾ ਹੁਨਰ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ‘ਹੁਨਰ ਪੰਜਾਬ ਦਾ’ ਅੱਜ ਰਾਤ 8:15 ਵਜੇ । ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

0 Comments
0

You may also like