ਦੇਖੋ ਵੀਡੀਓ : ਹਿਮਾਂਸ਼ੀ ਖੁਰਾਨਾ ਦਾ ਇਹ ਹਾਸੇ ਵਾਲਾ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦਰਸ਼ਕਾਂ ਦੇ ਨਾਲ ਆਸਿਮ ਰਿਆਜ਼ ਦਾ ਵੀ ਹੱਸ-ਹੱਸ ਹੋਇਆ ਬੁਰਾ ਹਾਲ

written by Lajwinder kaur | August 11, 2021

ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਨਾ ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਬਹੁਤ ਹੀ ਹਾਸੇ ਵਾਲੀ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

Himanshi Khurana image source- instagram

ਹੋਰ ਪੜ੍ਹੋ : ਕੋਰੋਨਾ ਠੀਕ ਹੋਣ ਤੋਂ ਬਾਅਦ ਕਾਰਤਿਕ ਆਰੀਅਨ ਨੇ ਲਈ ਨਵੀਂ Lamborghini Urus ਕਾਰ, ਪਰ ਐਕਟਰ ਕਾਰਤਿਕ ਨਾਲ ਹੋ ਗਈ ਕਲੋਲ, ਦੇਖੋ ਵੀਡੀਓ

ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’

punjabi actress himanshi image source- instagram

ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਦੋਸਤ ਦੇ ਨਾਲ ਬਣਾਈ ਹੈ। ਦੋਵੇਂ ਜਣੇ ਪੁਰਾਣੀ ਹਿੰਦੀ ਫ਼ਿਲਮ ਦੇ ਇੱਕ ਸੀਨ ਉੱਤੇ ਅਦਾਕਾਰੀ ਕਰ ਰਹੇ ਨੇ, ਇਸ ਸੀਨ 'ਚ ਦੋ ਜਣੇ ਇੱਕ-ਦੂਜੇ ਨੂੰ ਦੇਖਕੇ ਹੱਸਦੇ ਨੇ । ਦੋਵਾਂ ਦੀ ਹੱਸਣ ਦੀ ਟਾਈਮ ਬਹੁਤ ਹੀ ਕਮਾਲ ਦੀ ਹੈ ਜਿਸ ਨੂੰ ਦੇਖਕੇ ਦਰਸ਼ਕ ਵੀ ਹੱਸਣ ਤੇ ਮਜ਼ਬੂਰ ਹੋ ਰਹੇ ਨੇ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਆਸਿਮ ਰਿਆਜ਼ ਨੇ ਹਾਸੇ ਵਾਲੇ ਕਮੈਂਟ ਇਸ ਵੀਡੀਓ ਉੱਤੇ ਪੋਸਟ ਕੀਤਾ ਹੈ।

inside image of himanshi khurana-min image source- instagram

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਨਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਹਿੰਮਤ ਸੰਧੂ, ਬੀ ਪਰਾਕ ਤੇ ਕਈ ਹੋਰ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਖੁਦ ਵੀ ਆਪਣੀ ਆਵਾਜ਼ ਚ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ਉਹ ‘ਸ਼ਾਵਾ ਨੀ ਗਰਦਾਰੀ ਲਾਲ' ਫ਼ਿਲਮ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

happy birthday ranveer behl commnents-min image source- instagram

0 Comments
0

You may also like