ਸਰਗੁਣ ਤੇ ਹਾਰਡੀ ਨੇ ਮਿਲ ਕੇ ਜਾਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਵੀਡੀਓ ਸ਼ੇਅਰ ਕਰਕੇ ਜਾਨੀ ਨੇ ਦੱਸਿਆ ਹਾਲ

written by Lajwinder kaur | November 12, 2020 04:46pm

ਪੰਜਾਬੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ‘ਤਿੱਤਲੀਆਂ’ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਤੇ ਅਫਸਾਨਾ ਖ਼ਾਨ ਨੇ ਗਾਇਆ ਹੈ ।inside pic of jaani , sargun and hardy

ਹੋਰ ਪੜ੍ਹੋ : ਬੇਵਫਾਈਆਂ ਨੂੰ ਬਿਆਨ ਕਰ ਰਿਹਾ ਹੈ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਿੱਤਲੀਆਂ’, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਸ਼ਾਨਦਾਰ ਅਦਾਕਾਰੀ

ਜਾਨੀ ਨੇ ਆਪਣਾ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਵੀਡੀਓ ‘ਚ ਉਨ੍ਹਾਂ ਦੇ ਨਾਲ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਤਿੱਤਲੀਆਂ ਗੀਤ ਵੀ ਸੁਣਨ ਮਿਲ ਰਿਹਾ ਹੈ । ਵੀਡੀਓ ਦੇ ਅਖੀਰ ‘ਚ ਸਰਗੁਣ ਤੇ ਹਾਰਡੀ ਜਾਨੀ ਦੇ ਮੁੱਕੇ ਮਾਰਨ ਲੱਗ ਜਾਂਦੇ ਨੇ । ਤਿੰਨਾਂ ਕਲਾਕਾਰਾਂ ਦੀ ਇਹ ਮਸਤੀ ਵਾਲਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਲੱਖਾਂ ਦੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ ।

harrdy sandhu and sargun mehta

ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ ਤਿੱਤਲੀਆਂ ਸੌਂਗ ਦੇ ਵੀਡੀਓ ‘ਚ ਅਦਾਕਾਰੀ ਕੀਤੀ ਹੈ । ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside photo of jann,sargun, hardy

You may also like