ਕਪਿਲ ਸ਼ਰਮਾ ਨੇ 'ਸੰਨ ਆਫ ਮਨਜੀਤ ਸਿੰਘ' ਲਈ ਗੀਤ ਦੀ ਕੀਤੀ ਰਿਕਾਰਡਿੰਗ

Written by  Shaminder   |  September 13th 2018 01:16 PM  |  Updated: September 13th 2018 01:16 PM

ਕਪਿਲ ਸ਼ਰਮਾ ਨੇ 'ਸੰਨ ਆਫ ਮਨਜੀਤ ਸਿੰਘ' ਲਈ ਗੀਤ ਦੀ ਕੀਤੀ ਰਿਕਾਰਡਿੰਗ

ਲੰਬੀ ਬਿਮਾਰੀ ਤੋਂ ਬਾਅਦ ਕਪਿਲ ਸ਼ਰਮਾ ਆਪਣੀ ਫਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਮੁੜ ਤੋਂ ਜ਼ਬਰਦਸਤ ਵਾਪਸੀ ਕਰ ਰਹੇ ਨੇ ।ਇਸ ਫਿਲਮ 'ਚ ਮੁੱਖ ਭੂਮਿਕਾ 'ਚ ਗੁਰਪ੍ਰੀਤ ਘੁੱਗੀ ਨਜ਼ਰ ਆਊਣਗੇ ।ਇਹ ਫਿਲਮ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਕਪਿਲ ਸ਼ਰਮਾ ਅਤੇ ਸੁਮਿਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ।

ਹੋਰ ਵੇਖੋ : ਬਿਮਾਰੀ ‘ਚੋਂ ਉੱਭਰ ਰਹੇ ਨੇ ਕਪਿਲ ਸ਼ਰਮਾ ,ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਕਰ ਰਹੇ ਨੇ ਮਿਹਨਤ

https://www.youtube.com/watch?v=aqRbKNpR2M0

ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਦੋ ਪੀੜ੍ਹੀਆਂ ਦੇ ਵਿਚਾਲੇ ਟਕਰਾਅ ਨੂੰ ਦਰਸਾਉਂਦੀ ਹੈ । ਇਸ ਫਿਲਮ ਦਾ ਕਨਸੈਪਟ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ । ਇਸ ਫਿਲਮ ਨੂੰ ਵਿਕਰਮ ਗਰੋਵਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਪ੍ਰੋਡਿਊਸਰ ਕਪਿਲ ਸ਼ਰਮਾ ਇਸ ਫਿਲਮ ਦੇ ਜ਼ਰੀਏ ਧਮਾਕੇਦਾਰ ਵਾਪਸੀ ਕਰ ਰਹੇ ਨੇ।ਇਸ ਫਿਲਮ ਦੇ ਇੱਕ ਗੀਤ ਦੀ ਰਿਕਾਰਡਿੰਗ ਉਨ੍ਹਾਂ ਵੱਲੋਂ ਅੱਜ ਕੀਤੀ ਗਈ ਹੈ ।

Son Of Manjeet Singh Marks Kapil Sharma’s Debut As Producer; Here’s First Look Son Of Manjeet Singh Marks Kapil Sharma’s Debut As Producer; Here’s First Look

ਕਪਿਲ ਸ਼ਰਮਾ ਵੱੱਲੋਂ ਗਾਏ ਗਏ ਇਸ ਗੀਤ ਨੂੰ ਮਿਊਜ਼ਿਕ ਵਿਲਸਨ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਲਿਖੇ ਨੇ ਦੀਪ ਪੱਡਾ ਨੇ । ਇਸ ਫਿਲਮ ਦੀ ਕਹਾਣੀ ਵੱਖਰੀ ਤਰ੍ਹਾਂ ਦੀ ਹੈ ,ਜਿਸ ਕਾਰਨ ਕਪਿਲ ਸ਼ਰਮਾ ਸਣੇ ਫਿਲਮ ਨਾਲ ਜੁੜੇ ਕਲਾਕਾਰਾਂ ਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਦਾ ਧਿਆਨ ਆਕ੍ਰਸ਼ਿਤ ਕਰੇਗੀ । ਫਿਲਮ 'ਚ ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੀ. ਐੱਨ. ਸ਼ਰਮਾ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੁਨੀਆ ਭਰ 'ਚ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network