ਦੇਖੋ ਵੀਡੀਓ : ਨਵਾਂ ਪੰਜਾਬੀ ਗੀਤ ‘ਜੁੱਤੀ ਕਸੂਰ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਕੌਰ ਬੀ ਤੇ ਸੱਜਣ ਅਦੀਬ ਦੀ ਕਮਿਸਟਰੀ

Written by  Lajwinder kaur   |  September 07th 2020 11:09 AM  |  Updated: September 07th 2020 11:09 AM

ਦੇਖੋ ਵੀਡੀਓ : ਨਵਾਂ ਪੰਜਾਬੀ ਗੀਤ ‘ਜੁੱਤੀ ਕਸੂਰ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਕੌਰ ਬੀ ਤੇ ਸੱਜਣ ਅਦੀਬ ਦੀ ਕਮਿਸਟਰੀ

ਪੰਜਾਬੀ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਜੁੱਤੀ ਕਸੂਰ ਦੀ’ ਟਾਈਟਲ ਹੇਠ ਉਹ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਜਿਸ ‘ਚ ਉਨ੍ਹਾਂ ਨੇ ਮੁਟਿਆਰ ਦੇ ਹੁਸਨ ਦੀ ਤਾਰੀਫ਼ ਕੀਤੀ ਹੈ ।

ਹੋਰ ਵੇਖੋ : ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ

ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Jeona & Jogi ਨੇ ਤਿਆਰ ਕੀਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੌਰ ਬੀ ਤੇ ਪੰਜਾਬੀ ਗਾਇਕ ਸੱਜਣ ਅਦੀਬ । ਇਸ ਗੀਤ ਨੂੰ ਕੌਰ ਬੀ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਸੁਨੱਖੀ, ਹੀਰੋ ਵਰਗਾ, ਕਣੀਆਂ, ਲਾਹੌਰ ਦਾ ਪਰਾਂਦਾ, ਫੁਲਕਾਰੀ, ਜੱਟ ਦਾ ਫਲੈਗ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network