Advertisment

ਦੇਖੋ ਵੀਡੀਓ : ਨਵਾਂ ਪੰਜਾਬੀ ਗੀਤ ‘ਜੁੱਤੀ ਕਸੂਰ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਕੌਰ ਬੀ ਤੇ ਸੱਜਣ ਅਦੀਬ ਦੀ ਕਮਿਸਟਰੀ

author-image
By Lajwinder kaur
New Update
ਦੇਖੋ ਵੀਡੀਓ : ਨਵਾਂ ਪੰਜਾਬੀ ਗੀਤ ‘ਜੁੱਤੀ ਕਸੂਰ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਕੌਰ ਬੀ ਤੇ ਸੱਜਣ ਅਦੀਬ ਦੀ ਕਮਿਸਟਰੀ
Advertisment
ਪੰਜਾਬੀ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਜੁੱਤੀ ਕਸੂਰ ਦੀ’ ਟਾਈਟਲ ਹੇਠ ਉਹ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਜਿਸ ‘ਚ ਉਨ੍ਹਾਂ ਨੇ ਮੁਟਿਆਰ ਦੇ ਹੁਸਨ ਦੀ ਤਾਰੀਫ਼ ਕੀਤੀ ਹੈ । ਹੋਰ ਵੇਖੋ : ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Jeona & Jogi ਨੇ ਤਿਆਰ ਕੀਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੌਰ ਬੀ ਤੇ ਪੰਜਾਬੀ ਗਾਇਕ ਸੱਜਣ ਅਦੀਬ । ਇਸ ਗੀਤ ਨੂੰ ਕੌਰ ਬੀ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਪਸੰਦ ਆ ਰਿਹਾ ਹੈ । publive-image ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਸੁਨੱਖੀ, ਹੀਰੋ ਵਰਗਾ, ਕਣੀਆਂ, ਲਾਹੌਰ ਦਾ ਪਰਾਂਦਾ, ਫੁਲਕਾਰੀ, ਜੱਟ ਦਾ ਫਲੈਗ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment