ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਪੁੱਜ ਰਹੇ ਸ਼ਰਧਾਲੂ,ਵੇਖੋ ਅਲੌਕਿਕ ਦ੍ਰਿਸ਼

written by Shaminder | June 12, 2019

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਰਹੀਆਂ ਹਨ । ਬਰਫ਼ੀਲੀਆਂ ਪਹਾੜੀਆਂ ਅਤੇ ਬਿੱਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਸ਼ਰਧਾਲੂ ਇਸ ਯਾਤਰਾ ਲਈ ਹੁੰਮ-ਹੁੰਮਾ ਕੇ ਪਹੁੰਚ ਰਹੇ ਹਨ । ਪੀਟੀਸੀ ਪੰਜਾਬੀ ਵੱਲੋਂ ਵੀ ਸ੍ਰੀ ਹੇਮਕੁੰਟ ਸਾਹਿਬ ਤੋਂ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ । ਜਿਸ ਦੇ ਜ਼ਰੀਏ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਸ਼ਬਦ ਗੁਰਬਾਣੀ ਦਾ ਸਰਵਣ ਕਰਕੇ ਗੁਰੂ ਘਰ ਨਾਲ ਜੁੜ ਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ । ਹੋਰ ਵੇਖੋ:ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਸੇਵਾ ਦਾ ਪ੍ਰਬੰਧ ਅੱਜ ਅਸੀਂ ਤੁਹਾਨੂੰ ਸ੍ਰੀ ਹੇਮਕੁੰਟ ਸਾਹਿਬ ਤੋਂ ਵਿਖਾ ਰਹੇ ਹਾਂ ਕੁਝ ਤਸਵੀਰਾਂ ਕਿ ਕਿਸ ਤਰ੍ਹਾਂ ਸ਼ਰਧਾਲੂ ਵੱਖ-ਵੱਖ ਪੜਾਅ ਨੂੰ ਪਾਰ ਕਰਕੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ 'ਚ ਮੱਥਾ ਟੇਕਣ ਲਈ ਪਹੁੰਚ ਰਹੇ ਹਨ । ਇਹੀ ਨਹੀਂ ਸੰਗਤਾਂ ਲਈ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਨੇ । ਇਸ ਦਾ ਜਾਇਜ਼ਾ ਲਿਆ ਸਾਡੀ ਟੀਮ ਨੇ । ਤੁਸੀਂ ਵੀ ਵੇਖੋ ਕੁਦਰਤ ਦੀ ਗੋਦ 'ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਸਥਾਨ ਦੇ ਅਲੌਕਿਕ ਨਜ਼ਾਰੇ ।  

0 Comments
0

You may also like