ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ 'ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

written by Lajwinder kaur | September 26, 2021

ਆਪਣੇ ਦਮਦਾਰ ਡਾਇਲਾਗਸ ਅਤੇ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਖਾਸ ਪਛਾਣ ਬਣਾਉਣ ਵਾਲੇ ਸੰਨੀ ਦਿਓਲ Sunny Deol ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਖਾਸ ਲਗਾਅ ਹੈ। ਜਿਸ ਕਰਕੇ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਇੱਕ ਪਿਆਰਾ ਜਿਹਾ ਵੀਡੀਓ ਆਪਣੀ ਮਾਂ ਪ੍ਰਕਾਸ਼ ਕੌਰ Prakash Kaur ਦੇ ਨਾਲ ਸ਼ੇਅਰ ਕੀਤਾ ਹੈ।

sunny deol and parkash kaur-min Image Source: Instagram

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਗੁਰਨਜ਼ਰ ਤੇ ਸ਼ਰਲੀ ਸੇਤੀਆ ਦਾ ਨਵਾਂ ਗੀਤ ‘Tere Naal Rehniya’ ਹੋਇਆ ਰਿਲੀਜ਼

ਇਸ ਵੀਡੀਓ ਵਿੱਚ ਸੰਨੀ ਦਿਓਲ ਪਹਾੜਾਂ ਵਿੱਚ ਬਰਫ ਵਿੱਚ ਆਪਣੀ ਮਾਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ। ਸੰਨੀ ਦਿਓਲ ਅਤੇ ਉਸਦੀ ਮਾਂ ਪ੍ਰਕਾਸ਼ ਕੌਰ ਦੀ ਇਸ ਖ਼ੂਬਸੂਰਤ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

ਸੰਨੀ ਦਿਓਲ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਬਰਫ ਦਾ ਗੋਲੇ ਬਣਾ ਕੇ ਖੇਡਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਮਾਂ-ਪੁੱਤ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

sunny deol shared cute video with mom parkash kaur-min Image Source: Instagram

ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਸੀਂ ਜਿੰਨੇ ਮਰਜ਼ੀ ਵੀ ਵੱਡੇ ਹੋ ਜਾਈਏ, ਇਨ੍ਹਾਂ(ਮਾਪਿਆਂ) ਲਈ ਹਮੇਸ਼ਾ ਬੱਚੇ ਹੀ ਰਹਾਂਗੇ। ਮਾਤਾ-ਪਿਤਾ ਦਾ ਪਿਆਰ ਅਣਮੋਲ ਤੇ ਸੱਚਾ ਪਿਆਰ ਹੈ, ਏਨਾਂ ਦੀ ਕਦਰ ਕਰੋ। ਇਹ ਪਲ, ਮੇਰੇ ਯਾਦਗਾਰੀ ਪਲਾਂ ‘ਚੋਂ ਇੱਕ ਨੇ। ਜਿੱਥੇ ਮੈਂ ਆਪਣੀ ਮਾਂ ਦੇ ਨਾਲ ਆਪਣਾ ਬਚਪਨ ਇੱਕ ਵਾਰ ਫਿਰ ਤੋਂ ਮਹਿਸੂਸ ਕੀਤਾ। ਇਸ ਇੰਸਟਾ ਰੀਅਲ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

 

View this post on Instagram

 

A post shared by Sunny Deol (@iamsunnydeol)

You may also like