ਬਲੈਕ ਆਉਟਫਿੱਟ ‘ਚ ਕਹਿਰ ਢਾਹ ਰਹੀ ਹੈ ਸ਼ਹਿਨਾਜ਼ ਗਿੱਲ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

written by Lajwinder kaur | October 15, 2020

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ  ਟਰੈਂਡ ਕਰਦੀ ਰਹਿੰਦੀ ਹੈ । ਉਨ੍ਹਾਂ ਦੀਆਂ ਚੁਲਬੁਲੀਆਂ ਗੱਲਾਂ ਤੇ ਅਦਾਵਾਂ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ । ਹਾਲ ਹੀ ‘ਚ ਉਨ੍ਹਾਂ ਦੀ ਇੱਕ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ । ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ ਇਸ ਵੀਡੀਓ ‘ਚ ਉਹ ਬਲੈਕ ਜੈਕੇਟ, ਬਲੈਕ ਸ਼ਿਮਰੀ ਪੈਂਟ ਤੇ ਬਲੈਕ ਸ਼ੂ ‘ਚ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਆਪਣੇ ਕਾਲੇ ਰੰਗ ਦੇ ਜੁੱਤਿਆਂ ਨੂੰ ਸ਼ੋਅ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । shehnaaz gill instagram story ਇਸ ਤੋਂ ਇਲਾਵਾ ਇਸ ਡਰੈੱਸ ਦੇ ਨਾਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਕੁਝ ਫੋਟੋਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਪੰਜਾਬ ਦੀ ਕੁੜੀ ਮੈਂ ਸਰਦਾਰਨੀ’ । ਇਸ ਪੋਸਟ ਉੱਤੇ ਵੀ ਅੱਠ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ । shehnaaz gill  

0 Comments
0

You may also like